CHANDIGARH,(PUNJAB TODAY NEWS CA):- ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਲੱਦਾਖ (Ladakh) ਦੇ ਤੁਰਤੁਕ ਸੈਕਟਰ ਵਿੱਚ 7 ਜਵਾਨਾਂ ਦੀ ਸ਼ਹਾਦਤ ‘ਤੇ ਦੁੱਖ ਪ੍ਰਗਟਾਇਆ,ਉਨ੍ਹਾਂ ਜਵਾਨਾਂ ਦੀ ਆਤਮਿਕ ਸ਼ਾਂਤੀ ਤੇ ਪਰਿਵਾਰਾਂ ਨੂੰ ਦੁੱਖ ਸਹਿਣ ਦਾ ਬਲ ਬਖਸ਼ਣ ਦੀ ਪ੍ਰਮਾਤਮਾ ਅੱਗੇ ਅਰਦਾਸ ਕੀਤੀ,ਸੀ.ਐੱਮ. ਮਾਨ (CM Mann) ਨੇ ਕਿਹਾ ਕਿ ਲੱਦਾਖ ਦੇ ਤੁਰਤੁਕ ਸੈਕਟਰ ਤੋਂ ਬੇਹੱਦ ਦੁਖਦਾਈ ਖ਼ਬਰ ਸੁਣਨ ਨੂੰ ਮਿਲੀ..ਫੌਜ ਦੇ 26 ਜਵਾਨਾਂ ਨੂੰ ਲੈ ਕੇ ਜਾ ਰਹੀ ਗੱਡੀ ਨਦੀ ‘ਚ ਜਾ ਡਿੱਗੀ..ਜਿੱਥੇ ਸਾਡੇ 7 ਜਵਾਨ ਸ਼ਹੀਦ ਹੋ ਗਏ ਨੇ..ਜਵਾਨਾਂ ਦੀ ਆਤਮਿਕ ਸ਼ਾਂਤੀ ਅਤੇ ਪਰਿਵਾਰਾਂ ਨੂੰ ਦੁੱਖ ਸਹਿਣ ਦਾ ਬਲ਼ ਬਖਸ਼ਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ।
ਇੰਡੀਅਨ ਆਰਮੀ (Indian Army) ਮੁਤਾਬਕ 26 ਫੌਜੀਆਂ ਦੀ ਟੁਕੜੀ ਪਰਤਾਪੁਰ ਤੋਂ ਹਨੀਫ ਸਬ-ਸੈਕਟਰ (Hanif Sub-Sector) ਦੇ ਫਾਰਵਰਡ ਪੋਸਟ (Forward Post) ‘ਤੇ ਜਾ ਰਹੀ ਸੀ,ਸਵੇਰੇ ਲਗਭਗ 9 ਵਜੇ ਥੋਇਸੇ ਤੋਂ ਲਗਭਗ 25 ਕਿਲੋਮੀਟਰ ਦੂਰ ਵਾਹਨ ਫਿਸਲ ਕੇ ਸ਼ਿਓਕ ਨਦੀ (Shiok River) ਵਿਚ ਜਾ ਡਿੱਗੀ,ਜ਼ਖਮੀ 26 ਫੌਜੀਆਂ ਨੂੰ ਇਥੋਂ ਕੱਢ ਕੇ ਆਰਮੀ ਫੀਲਡ ਹਸਪਤਾਲ (Army Field Hospital) ਲਿਜਾਂਦਾ ਗਿਆ ਜਿਥੇ ਗੰਭੀਰ ਸੱਟਾਂ ਦੀ ਵਜ੍ਹਾ ਨਾਲ 7 ਫੌਜੀਆਂ ਦੀ ਮੌਤ ਹੋ ਗਈ।
ALSO READ NEWS:- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਇੰਡੀਆ ਡਰੋਨ ਫੈਸਟੀਵਲ’ ਦਾ ਕੀਤਾ ਉਦਘਾਟਨ