Kyiv,(PUNJAB TODAY NEWS CA):- ਯੂਕਰੇਨ (Ukraine) ਵਿੱਚ ਰੂਸ (Russia) ਦੇ ਹਮ ਲੇ ਦਾ 100ਵਾਂ ਦਿਨ ਹੈ,ਅਤੇ ਹੁਣ ਤੱਕ ਯੁੱਧ ਦੇ ਅੰਤ ਦਾ ਕੋਈ ਸੰਕੇਤ ਨਹੀਂ ਹੈ,ਇਸ ਯੁੱਧ ਵਿਚ ਹਜ਼ਾਰਾਂ ਲੋਕ ਮਾਰੇ ਗਏ ਹਨ, ਲੱਖਾਂ ਲੋਕ ਬੇਘਰ ਹੋ ਗਏ ਹਨ ਅਤੇ ਸ਼ਹਿਰ ਮਲਬੇ ਵਿਚ ਸਿਮਟ ਗਏ ਹਨ,ਰੂਸ ਰਾਜਧਾਨੀ ਕੀਵ (The Capital Kyiv) ਨੂੰ ਬਰਬਾਦੀ ਦੇ ਕੰਢੇ ‘ਤੇ ਲਿਆਉਣ ਤੋਂ ਬਾਅਦ ਪੂਰਬ ਅਤੇ ਦੱਖਣ ‘ਤੇ ਦਬਾਅ ਬਣਾ ਰਿਹਾ ਹੈ,ਯੂਕ੍ਰੇਨ (Ukraine) ਦੀ ਫ਼ੌਜ ਲਗਪਗ 1,000 ਕਿਲੋਮੀਟਰ ਦੀ ਲੰਬਾਈ ਦੇ ਖੇਤਰ ‘ਚ ਇਸ ਨਾਲ ਲੜ ਰਹੀ ਹੈ,ਇਹ ਜਾਣਕਾਰੀ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ (President Zelensky of Ukraine) ਨੇ ਵੀਡੀਓ ਲਿੰਕ (Video Link) ਰਾਹੀਂ ਲਕਸਮਬਰਗ ਦੀ ਸੰਸਦ (Parliament of Luxembourg) ਨੂੰ ਸੰਬੋਧਨ ਕਰਦਿਆਂ ਦਿੱਤੀ।
ਰੂਸ (Russia) ਤੋਂ ਬਚਾਅ ਲਈ United States, United Kingdom ਅਤੇ Germany ਨੇ ਯੂਕਰੇਨ (Ukraine) ਦੀ ਮਦਦ ਲਈ ਹੱਥ ਵਧਾਏ ਹਨ,ਬ੍ਰਿਟੇਨ (Britain) ਨੇ ਵੀ ਯੂਕਰੇਨ (Ukraine) ਨੂੰ ਮੱਧਮ ਦੂਰੀ ਦਾ ਰਾਕੇਟ ਸਿਸਟਮ (Rocket System) ਦੇਣ ਦਾ ਫੈਸਲਾ ਕੀਤਾ ਹੈ,ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ (US President Joe Biden)ਦੇ 700 ਮਿਲੀਅਨ ਡਾਲਰ ਦੀ ਫੌਜੀ ਸਹਾਇਤਾ ਦੇ ਤਾਜ਼ਾ ਐਲਾਨ ਤੋਂ ਬਾਅਦ,ਰੂਸ (Russia) ਨੇ ਕਿਹਾ ਹੈ ਕਿ ਅਮਰੀਕਾ ਯੂਕਰੇਨ ਯੁੱਧ (Ukraine War) ਨੂੰ ਭੜਕਾ ਰਿਹਾ ਹੈ।