spot_img
Thursday, April 25, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂUnited Nations ਦੇ ਮਿਸ਼ਨ ਵਿੱਚ ਹਿੱਸਾ ਲੈ ਰਹੇ Canadian Ships ਦੇ ਸਬੰਧ...

United Nations ਦੇ ਮਿਸ਼ਨ ਵਿੱਚ ਹਿੱਸਾ ਲੈ ਰਹੇ Canadian Ships ਦੇ ਸਬੰਧ ਵਿੱਚ ਚੀਨ ਦੇ Pilots ਦੀ ਕਾਰਵਾਈ ਬਹੁਤ ਹੀ ਗੈਰਜਿ਼ੰਮੇਵਰਾਨਾਂ ਤੇ ਭੜਕਾਊ: ਜਸਟਿਨ ਟਰੂਡੋ

PUNJAB TODAY NEWS CA:-

Ottawa,(PUNJAB TODAY NEWS CA):- ਸੋਮਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਨੇ ਆਖਿਆ ਕਿ ਉੱਤਰੀ ਕੋਰੀਆ (North Korea) ਖਿਲਾਫ ਪਾਬੰਦੀਆਂ ਨੂੰ ਲਾਗੂ ਕਰਨ ਲਈ ਪੈਸੇਫਿਕ ਓਸ਼ਨ (Pacific Ocean) ਵਿੱਚ ਸੰਯੁਕਤ ਰਾਸ਼ਟਰ (United Nations) ਦੇ ਮਿਸ਼ਨ ਤਹਿਤ ਹਿੱਸਾ ਲੈ ਰਹੇ ਕੈਨੇਡੀਅਨ ਜਹਾਜ਼ਾਂ (Canadian ships) ਪ੍ਰਤੀ ਚੀਨ (China) ਦੀ ਗਤੀਵਿਧੀ ਨਿੰਦਾਯੋਗ ਸੀ,ਉਨ੍ਹਾਂ ਆਖਿਆ ਕਿ ਅਸੀਂ ਇਹ ਵੀ ਆਖਾਂਗੇ ਕਿ ਚੀਨ (China) ਵੱਲੋਂ ਸੰਯੁਕਤ ਰਾਸ਼ਟਰ (United Nations) ਦੇ ਫੈਸਲਿਆਂ ਦੀ ਕੋਈ ਕਦਰ ਨਹੀਂ ਕੀਤੀ ਜਾ ਰਹੀ,ਕੈਨੇਡੀਅਨ ਫੌਜ (Canadian Army) ਨੇ ਇਹ ਦੋਸ਼ ਲਾਇਆ ਸੀ ਕਿ ਚੀਨ (China) ਦੇ ਜਹਾਜ਼ ਕਈ ਵਾਰੀ ਕੌਮਾਂਤਰੀ ਸੇਫਟੀ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤੇ ਉਨ੍ਹਾਂ ਵੱਲੋਂ ਕੈਨੇਡੀਅਨ ਅਮਲੇ (Canadian Staff) ਨੂੰ ਵੀ ਖਤਰੇ ਵਿੱਚ ਪਾ ਦਿੱਤਾ ਗਿਆ,ਚੀਨ (China) ਦੇ ਜਹਾਜ਼ਾਂ ਨੇ ਕੈਨੇਡਾ (Canada) ਦੇ ਲੰਮੀਂ ਰੇਂਜ ਵਾਲੇ ਜਹਾਜ਼ (Canada’s Long Range Aircraft) ਦਾ ਰਾਹ ਬਦਲਣ ਦੀ ਕੋਸਿ਼ਸ਼ ਕੀਤੀ ਗਈ ਤੇ ਕੈਨੇਡੀਅਨ (Canadian) ਅਮਲੇ ਨੂੰ ਸੰਭਾਵੀ ਹਾਦਸੇ ਨੂੰ ਰੋਕਣ ਲਈ ਦਿਸ਼ਾ ਬਦਲਣੀ ਪਈ,ਬਿਆਨ ਵਿੱਚ ਇਹ ਵੀ ਆਖਿਆ ਗਿਆ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਚਿੰਤਾ ਦਾ ਕਾਰਨ ਹਨ ਤੇ ਇਨ੍ਹਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments