spot_img
Tuesday, April 23, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂImmigration Minister Sean Fraser ਵੱਲੋਂ Canada ਦੇ ਸੁਪਰ ਵੀਜ਼ਾ ਪ੍ਰੋਗਰਾਮ ਵਿੱਚ ਵਾਧੇ...

Immigration Minister Sean Fraser ਵੱਲੋਂ Canada ਦੇ ਸੁਪਰ ਵੀਜ਼ਾ ਪ੍ਰੋਗਰਾਮ ਵਿੱਚ ਵਾਧੇ ਦਾ ਐਲਾਨ ਕੀਤਾ ਗਿਆ

PUNJAB TODAY NEWS CA:-

Ottawa, (PUNJAB TODAY NEWS CA):- Government of Canada ਵੱਲੋਂ ਪਰਿਵਾਰਾਂ ਨੂੰ ਮਿਲਾਉਣ ਲਈ ਕੋਸਿ਼ਸ਼ਾਂ ਜਾਰੀ ਰੱਖੀਆਂ ਜਾ ਰਹੀਆਂ ਹਨ,ਸਰਕਾਰ ਅਜਿਹਾ ਇਸ ਲਈ ਵੀ ਕਰ ਰਹੀ ਹੈ ਤਾਂ ਕਿ ਅਸੀਂ ਦੇਸ਼ ਦੀ ਸਫਲਤਾ ਵਿੱਚ ਯੋਗਦਾਨ ਪਾਉਣ ਵਾਲੇ Immigrants ਨੂੰ ਆਕਰਸਿ਼ਤ ਕਰ ਸਕੀਏ,ਇੱਥੇ ਬਣਾਈ ਰੱਖ ਸਕੀਏ ਤੇ ਪਰਿਵਾਰਾਂ ਨੂੰ ਇੱਕਜੁੱਟ ਕਰ ਸਕੀਏ,ਇਮੀਗ੍ਰੇਸ਼ਨ ਮੰਤਰੀ ਸ਼ਾਨ ਫਰੇਜ਼ਰ (Immigration Minister Sean Fraser) ਵੱਲੋਂ ਕੈਨੇਡਾ (Canada) ਦੇ ਸੁਪਰ ਵੀਜ਼ਾ ਪ੍ਰੋਗਰਾਮ (Canada’s Super Visa Program) ਵਿੱਚ ਵਾਧੇ ਦਾ ਐਲਾਨ ਕੀਤਾ ਗਿਆ।

ਇਸ ਤਰ੍ਹਾਂ ਦੇ ਵਾਧੇ ਨਾਲ Canadians ਨੂੰ ਆਪਣੇ ਮਾਪਿਆਂ ਤੇ ਗ੍ਰੈਂਡਪੇਰੈਂਟਸ (Grandparents) ਨਾਲ ਕੈਨੇਡਾ (Canada) ਵਿੱਚ ਮੁੜ ਮਿਲਣਾ ਆਸਾਨ ਹੋਵੇਗਾ,ਇਸੇ ਤਰ੍ਹਾਂ Super Visa Holder ਲੰਮੇਂ ਸਮੇਂ ਤੱਕ ਦੇਸ਼ ਵਿੱਚ ਰਹਿ ਸਕਣਗੇ,ਇਹ ਤਬਦੀਲੀਆਂ 4 ਜੁਲਾਈ, 2022 ਤੋਂ ਪ੍ਰਭਾਵੀ ਹੋਣਗੀਆਂ,

ਇਹ ਤਬਦੀਲੀਆਂ ਹੇਠ ਲਿਖੇ ਅਨੁਸਾਰ ਹਨ :
· ਹਰ ਵਾਰੀ ਕੈਨੇਡਾ ਦਾਖਲ ਹੋਣ ਉੱਤੇ Super Visa Holder ਦੀ ਸਟੇਅ ਵਧਾ ਕੇ 5 ਸਾਲ ਕਰ ਦਿੱਤੀ ਗਈ ਹੈ,ਜਿਨ੍ਹਾਂ ਲੋਕਾਂ ਕੋਲ ਸੁਪਰ ਵੀਜ਼ਾ ਹੋਵੇਗਾ ਉਹ ਕੈਨੇਡਾ (Canada) ਵਿੱਚ ਆਪਣੀ ਸਟੇਅ (Stay) ਵਿੱਚ 2 ਸਾਲ ਦੇ ਵਾਧੇ ਦੀ ਅਪੀਲ ਵੀ ਕਰ ਸਕਦੇ ਹਨ,ਇਸ ਤੋਂ ਭਾਵ ਹੈ ਕਿ Super Visa Holder Canada ਵਿੱਚ ਲਗਾਤਾਰ 7 ਸਾਲ ਲਈ ਰੁਕ ਸਕਣਗੇ,
· ਇਸ ਦੌਰਾਨ ਇਮੀਗ੍ਰੇਸ਼ਨ ਮੰਤਰੀ (Minister of Immigration) ਭਵਿੱਖ ਵਿੱਚ ਸੁਪਰ ਵੀਜ਼ਾ ਬਿਨੈਕਾਰਾਂ (Super Visa Applicants) ਲਈ ਮੈਡੀਕਲ ਕਵਰੇਜ (Medical Coverage) ਮੁਹੱਈਆ ਕਰਵਾਉਣ ਵਾਸਤੇ ਇੰਟਰਨੈਸ਼ਨਲ ਮੈਡੀਕਲ ਇੰਸ਼ੋਰੈਂਸ ਕੰਪਨੀਆਂ (International Medical Insurance Companies) ਨੂੰ ਤੈਅ ਕਰ ਸਕਦੇ ਹਨ।

ਇਸ ਸਮੇਂ ਸਿਰਫ Canadian Insurance Companies ਹੀ Super Visa Holders ਨੂੰ ਲੋੜੀਂਦੀ ਮੈਡੀਕਲ ਕਵਰੇਜ (Medical Coverage) ਮੁਹੱਈਆ ਕਰਵਾ ਸਕਦੀਆਂ ਹਨ,ਕੈਨੇਡਾ ਤੋਂ ਬਾਹਰੋਂ ਮੈਡੀਕਲ ਇੰਸ਼ੋਰੈਂਸ (Medical Insurance) ਦੇਣ ਵਾਲੀਆਂ ਤੈਅ ਕੀਤੀਆਂ ਕੰਪਨੀਆਂ ਬਾਰੇ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ IRCC ਦੀ Website ਉੱਤੇ ਦੇ ਦਿੱਤੀ ਜਾਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments