
Islamabad,(PUNJAB TODAY NEWS CA):- ਆਮਿਰ ਲਿਆਕਤ ਹੁਸੈਨ (Aamir Liaquat Hussain) 49 ਸਾਲ ਦੇ ਸਨ,ਖ਼ਬਰਾਂ ਮੁਤਾਬਕ ਆਮਿਰ ਆਪਣੇ ਘਰ ‘ਚ ਬੇਹੋਸ਼ ਪਾਏ ਗਏ ਸਨ,ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ (Former Prime Minister of Pakistan Imran Khan) ਦੀ ਪਾਰਟੀ ਦੇ ਸੰਸਦ ਮੈਂਬਰ ਰਹਿ ਚੁੱਕੇ ਮਸ਼ਹੂਰ ਟੀਵੀ ਹੋਸਟ ਆਮਿਰ ਲਿਆਕਤ ਹੁਸੈਨ (TV Host Aamir Liaquat Hussain) ਦੀ ਮੌਤ ਹੋ ਗਈ ਹੈ,ਗੰਭੀਰ ਹਾਲਤ ਵਿਚ ਨਿੱਜੀ ਹਸਪਤਾਲ ਲਿਜਾਇਆ ਗਿਆ,ਲਿਆਕਤ ਬੀਤੀ ਰਾਤ ਤੋਂ ਬੇਚੈਨ ਮਹਿਸੂਸ ਕਰ ਰਿਹਾ ਸੀ ਪਰ ਉਸ ਨੇ ਹਸਪਤਾਲ ਜਾਣ ਤੋਂ ਇਨਕਾਰ ਕਰ ਦਿੱਤਾ।
ਆਮਿਰ ਲਿਆਕਤ ਹੁਸੈਨ ਤੀਸਰੇ ਵਿਆਹ ਅਤੇ ਤਲਾਕ ਨੂੰ ਲੈ ਕੇ ਕਾਫੀ ਚਰਚਾ ‘ਚ ਸਨ,ਕਰਮਚਾਰੀ ਜਾਵੇਦ ਨੇ ਦੱਸਿਆ ਕਿ ਸਵੇਰੇ ਆਮਿਰ ਲਿਆਕਤ ਹੁਸੈਨ (Aamir Liaquat Hussain) ਦੇ ਕਮਰੇ ‘ਚੋਂ ਰੌਲਾ ਪਾਉਣ ਦੀਆਂ ਆਵਾਜ਼ਾਂ ਆ ਰਹੀਆਂ ਸਨ,ਜਦੋਂ ਆਮਿਰ ਲਿਆਕਤ ਆਮਿਰ ਲਿਆਕਤ ਹੁਸੈਨ ਨੇ ਕੋਈ ਜਵਾਬ ਨਹੀਂ ਦਿੱਤਾ ਤਾਂ ਸਟਾਫ ਦਰਵਾਜ਼ਾ ਤੋੜ ਕੇ ਉਸ ਦੇ ਕਮਰੇ ਵਿਚ ਦਾਖਲ ਹੋ ਗਿਆ,ਲਿਆਕਤ ਮਾਰਚ 2018 ਵਿਚ ਪੀਟੀਆਈ ਵਿਚ ਸ਼ਾਮਲ ਹੋਏ ਸਨ,ਉਹ ਪਾਕਿਸਤਾਨ (Pakistan) ਦੀ ਆਰਥਿਕ ਰਾਜਧਾਨੀ ਕਹੇ ਜਾਣ ਵਾਲੇ ਕਰਾਚੀ (Karachi) ਤੋਂ ਚੋਣ ਜਿੱਤੇ,ਟੀਵੀ ‘ਤੇ ਉਹਨਾਂ ਦੇ ਸ਼ੋਅ ਬਹੁਤ ਮਸ਼ਹੂਰ ਹੋਏ ਸਨ।