NEW DELHI,(PUNJAB TODAY NEWS CA):- Money Laundering Cases: ਮਨੀ ਲਾਂਡਰਿੰਗ ਮਾਮਲੇ ਵਿੱਚ ਵੀਰਵਾਰ ਨੂੰ ਗ੍ਰਿਫਤਾਰ ਆਮ ਆਦਮੀ ਪਾਰਟੀ (Aam Aadmi Party) ਦੇ ਸੀਨੀਅਰ ਨੇਤਾ ਅਤੇ ਮੰਤਰੀ ਸਤੇਂਦਰ ਜੈਨ ਰਾਉਸ ਐਵੇਨਿਊ ਕੋਰਟ (Minister Satender Jain Raus Avenue Court) ਤੋਂ ਰਾਹਤ ਨਹੀਂ ਮਿਲੀ ਹੈ,ਅਦਾਲਤ ਨੇ ਪੰਜ ਦਿਨ ਰਿਮਾਂਡ (Five Days Remand) ਵਿੱਚ ਹੋਏ ਵਾਧਾ ਕਰਦਿਆਂ ਸਤੇਂਦਰ ਜੈਨ ਨੂੰ 13 ਜੂਨ ਤੱਕ ਈਡੀ (ED) ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਅਦਾਲਤ ਤੋਂ ਨਿਕਲਦੇ ਸਮੇਂ ਸਤੇਂਦਰ ਜੈਨ ਦੀ ਤਬੀਅਤ ਅਚਾਨਕ ਵਿਗੜ ਗਈ,ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ (Delhi) ਦੇ RML ਹਸਪਤਾਲ ਲਿਜਾਇਆ ਗਿਆ ਹੈ,ਦਿੱਲੀ ਸਰਕਾਰ (Government of Delhi) ਵਿੱਚ ਕੈਬਨਿਟ ਮੰਤਰੀ ਸਤੇਂਦਰ ਜੈਨ (Cabinet Minister Satender Jain) ਦੇ ਠਿਕਾਣਿਆਂ ‘ਤੇ ਪਿਛਲੇ ਕਈ ਦਿਨਾਂ ਤੋਂ ਛਾਪੇਮਾਰੀ ਚੱਲ ਰਹੀ ਹੈ,ਸਤੇਂਦਰ ਜੈਨ ਮਨਿ ਲਾਂਡਰਿੰਗ (Satender Jain Money Laundering) ਨੂੰ ਲੈ ਕੇ ਗ੍ਰਿਫ਼ਤਾਰ ਚੱਲ ਰਹੇ ਹਨ,ਈਡੀ ਨੇ 30 ਮਈ ਨੂੰ ਸਤੇਂਦਰ ਜੈਨ (Satender Jain) ਨੂੰ ਗ੍ਰਿਫ਼ਤਾਰ ਕੀਤਾ ਸੀ।