AMRITSAR SAHIB,(PUNJAB TODAY NEWS CA):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Advocate Harjinder Singh Dhami) ਨੇ ਉੱਤਰ ਪ੍ਰਦੇਸ਼ (Uttar Pradesh) ਦੇ ਮੁਰਾਦਾਬਾਦ ਨਜ਼ਦੀਕ ਪਿੰਡ ਗਾਗਨ ਮਨੋਹਰਪੁਰ (Gagan Manoharpur Village Near Moradabad) ਵਿਖੇ ਪ੍ਰਸ਼ਾਸਨ ਵੱਲੋਂ ਲੰਗਰ ਹਾਲ ਤੇ ਕੁਝ ਸਿੱਖਾਂ ਦੇ ਘਰ ਤੋੜਨ ਦੇ ਸਬੰਧ ਵਿਚ ਇਨਸਾਫ਼ ਕਰਨ ਲਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ (Uttar Pradesh Chief Minister Yogi Aditya Nath) ਨੂੰ ਪੱਤਰ ਲਿਖਿਆ ਹੈ।ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Advocate Harjinder Singh Dhami) ਨੇ ਯੂਪੀ (UP) ਦੇ ਮੁੱਖ ਮੰਤਰੀ ਨੂੰ ਕਿਹਾ ਕਿ ਗਾਗਨ ਮਨੋਹਰਪੁਰ (Gagan Manoharpur) ਵਿਖੇ ਸੰਨ 1973 ਤੋਂ ਵੱਸੇ ਹੋਏ ਸਿੱਖਾਂ ਨੂੰ ਜਾਣ ਬੁਝ ਕੇ ਉਜਾੜਿਆ ਜਾ ਰਿਹਾ ਹੈ,ਸਿੱਖਾਂ ਨੇ ਉਥੇ ਇਕ ਗੁਰਦੁਆਰਾ ਸਾਹਿਬ (Gurdwara Sahib) ਵੀ ਤਿਆਰ ਕੀਤਾ ਹੈ,ਅਤੇ ਇਕ ਲੰਗਰ ਹਾਲ ਬਣਾਇਆ ਹੋਇਆ ਹੈ,ਜਿਥੇ ਰੋਜ਼ਾਨਾ ਸੈਂਕੜੇ ਲੋਕ ਫਰੀ ਲੰਗਰ ਛਕਦੇ ਹਨ ਪਰ ਪ੍ਰਸ਼ਾਸਨ ਨੇ ਲੰਗਰ ਹਾਲ ਨੂੰ ਤੋੜਦਿਆਂ ਕੁਝ ਸਿੱਖ ਪਰਿਵਾਰਾਂ ਦੇ ਘਰ ਵੀ ਢਾਹ ਦਿੱਤੇ ਹਨ।