CHANDIGARH,(PUNJAB TODAY NEWS CA):- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ (Haryana Chief Minister Manohar Lal Khattar) ਨੇ ਨਵੇਂ ਚੁਣੇ ਗਏ ਰਾਜ ਸਭਾ ਮੈਂਬਰ ਕ੍ਰਿਸ਼ਨ ਐਲ ਪੰਵਾਰ,ਕਾਰਤੀਕੇਯ ਸ਼ਰਮਾ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ,CM ਮਨੋਹਰ ਲਾਲ ਖੱਟਰ ਨੇ Tweet ਕਰਦਿਆਂ ਕਿਹਾ ਕਿ-‘ਹਰਿਆਣਾ ਤੋਂ ਨਵੇਂ ਚੁਣੇ ਗਏ ਰਾਜ ਸਭਾ ਮੈਂਬਰ ਕ੍ਰਿਸ਼ਨ ਐਲ ਪੰਵਾਰ ਅਤੇ ਕਾਰਤੀਕੇਯ ਸ਼ਰਮਾ ਨੂੰ ਮੇਰੀਆਂ ਦਿਲੋਂ ਵਧਾਈਆਂ,ਉਮੀਦਵਾਰਾਂ ਦੀ ਸਫਲਤਾ ਲੋਕਤੰਤਰ ਦੀ ਜਿੱਤ ਹੈ,ਸਾਡੇ ਮਹਾਨ ਰਾਸ਼ਟਰ ਦੇ ਵਿਕਾਸ ਵਿੱਚ ਉਨ੍ਹਾਂ ਦੀਆਂ ਨਵੀਆਂ ਜ਼ਿੰਮੇਵਾਰੀਆਂ ਲਈ ਮੇਰੀਆਂ ਸ਼ੁਭਕਾਮਨਾਵਾਂ,!,” ਹਰਿਆਣਾ ਵਿਚ ਕਾਂਗਰਸੀ ਵਿਧਾਇਕ ਭਾਰਤ ਭੂਸ਼ਣ ਬੱਤਰਾ (Congress MLA Bharat Bhushan Batra) ਮੁਤਾਬਕ ਬਹੁਤ ਹੀ ਘੱਟ ਫਰਕ ਨਾਲ ਅਜੇ ਮਾਕਨ ਹਾਰ ਗਏ ਹਨ।