
Mansa,(PUNJAB TODAY NEWS CA):- Sidhu Moosewala Murder Case News: ਮਾਨਸਾ ਪੁਲਿਸ (Mansa Police) ਨੇ ਸਿੱਧੂ ਮੂਸੇਵਾਲਾ ਕਾਤਲ ਮਾਮਲੇ (Sidhu Moosewala Murder Case) ‘ਚ 9 ਵਿਅਕਤੀਆਂ ਨੂੰ ਮਾਨਸਾ ਦੀ ਅਦਾਲਤ ‘ਚ ਪੇਸ਼ ਕੀਤਾ,ਇਨ੍ਹਾਂ ‘ਚੋਂ ਮਨਪ੍ਰੀਤ ਮੰਨਾ, ਮਨਪ੍ਰੀਤ ਭਾਊ, ਸਾਰਜ ਮਿੰਟੂ, ਪ੍ਰਭਦੀਪ ਪੱਬੀ ਤੇ ਚਰਨਜੀਤ ਚੇਤਨ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ,ਸੰਦੀਪ ਕੇਕੜਾ ਨੂੰ ਅਦਾਲਤ ਨੇ 4 ਦਿਨ ਦੇ ਪੁਲਿਸ ਰਿਮਾਂਡ (Police Remand) ਉਤੇ ਭੇਜ ਦਿੱਤਾ ਹੈ,ਇਸ ਤੋਂ ਇਲਾਵਾ ਮਾਨਸਾ ਪੁਲਿਸ (Mansa Police) ਨੇ ਫਰੀਦਕੋਟ ਜੇਲ੍ਹ (Faridkot Jail) ਵਿੱਚ ਬੰਦ ਮੋਨੂੰ ਡਾਗਰ, ਪਵਨ ਤੇ ਨਸੀਬ ਖ਼ਾਨ ਨੂੰ ਪ੍ਰੋਡਕਸ਼ਨ ਵਾਰੰਟ (Production Warrant) ਲੈ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਜਿਨ੍ਹਾਂ ਦਾ 15 ਜੂਨ ਤੱਕ ਪੁਲਿਸ ਰਿਮਾਂਡ (Police Remand) ਦਿੱਤਾ ਗਿਆ ਹੈ,ਸਿੱਧੂ ਮੂਸੇਵਾਲਾ ਜਵਾਹਰਕੇ ਰੋਡ (Sidhu Moosewala Jawaharke Road) ‘ਤੇ ਆਪਣੇ ਸਾਥੀਆਂ ਨਾਲ ਗੱਡੀ ਵਿੱਚ ਜਾ ਰਿਹਾ ਸੀ ਕਿ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ ਸੀ,ਕਥਿਤ ਦੋਸ਼ੀਆਂ ਵੱਲੋਂ ਕਾਫੀ ਜ਼ਿਆਦਾ ਫਾਇਰਿੰਗ ਕਤੀ ਗਈ ਸੀ,ਜਿਨ੍ਹਾਂ ਵਿਚੋਂ ਇੱਕ ਗੋਲੀ ਸਿੱਧੂ ਮੂਸੇਵਾਲਾ (Sidhu Moosewala) ਦੇ ਢਿੱਡ ਵਿੱਚ ਜਾ ਲੱਗੀ, ਜਿਸ ਕਾਰਨ ਉਸ ਦੀ ਮੌਤ ਹੋ ਗਈ,ਹਮਲੇ ਵਿੱਚ ਸਿੱਧੂ ਮੂਸੇਵਾਲਾ (Sidhu Moosewala) ਦੇ ਦੋ ਸਾਥੀ ਗੰਭੀਰ ਜ਼ਖ਼ਮੀ ਹੋ ਗਏ,ਜਿਨ੍ਹਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ (Civil Hospital,Mansa) ਦਾਖਲ ਕਰ ਦਿੱਤਾ ਗਿਆ ਸੀ।