PANCHKULA,(PUNJAB TODAY NEWS CA):- ਖੇਲੋ ਇੰਡੀਆ (Play India Youth Games) ਦੇ ਜੂਡੋ ਖੇਡ ਮੁਕਾਬਲੇ (Judo Competition) 10 ਜੂਨ ਤੋਂ 13 ਜੂਨ ਤੱਕ ਹੋਏ ਜਿਸ ਵਿਚ ਸਮੁੱਚੇ ਭਾਰਤ ਦੀਆਂ ਕੁੱਲ 25 ਟੀਮਾਂ ਨੇ ਭਾਗ ਲਿਆ ਸੀ,ਪੰਚਕੂਲਾ (Panchkula) ਵਿਖੇ ਖੇਲੋ ਇੰਡੀਆ ਯੂਥ ਖੇਡਾਂ (Play India Youth Games) ਵਿੱਚ ਗੁਰਦਾਸਪੁਰ (Gurdaspur) ਦੇ ਜੂਡੋਕਾ ਸਾਗਰ ਸ਼ਰਮਾ ਨੇ 60 ਕਿਲੋਗ੍ਰਾਮ ਭਾਰ ਵਰਗ ਵਿੱਚ ਕਾਂਸੀ ਤਮਗਾ ਅਤੇ ਉਸ ਦੇ ਭਰਾ ਚਿਰਾਗ ਸ਼ਰਮਾ ਨੇ 73 ਕਿਲੋਗ੍ਰਾਮ ਭਾਰ ਵਰਗ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਹੈ।
ਜੂਡੋ ਦੇ ਦੋਹਾਂ ਸਿੱਖਿਆਰਥੀਆਂ ਦਾ ਪਿਤਾ ਮੁਹੱਲਾ ਪ੍ਰੇਮ ਨਗਰ ਦਾ ਸਕੂਟਰ ਮਕੈਨਿਕ ਰਾਜੇਸ਼ ਕੁਮਾਰ ਗਰੀਬੀ ਦੀ ਹਾਲਤ ਵਿੱਚ ਵੀ ਆਪਣੇ ਬੱਚਿਆਂ ਨੂੰ ਕਰਜ਼ਾ ਚੁੱਕ ਕੇ ਅੰਤਰਰਾਸ਼ਟਰੀ ਪੱਧਰ ’ਤੇ ਮੈਡਲ ਜਿਤਕੇ ਦੇਸ਼ ਦਾ ਨਾਮ ਰੋਸ਼ਨ ਕਰਨ ਦਾ ਸੁਪਨਾ ਸੰਜੋ ਕੇ ਬੈਠਾ ਹੈ।ਸ਼ਹੀਦ ਭਗਤ ਸਿੰਘ ਜੂਡੋ ਸੈਂਟਰ (Shaheed Bhagat Singh Judo Center) ਦੇ ਸੰਚਾਲਕ ਅਮਰਜੀਤ ਸ਼ਾਸਤਰੀ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਭਿਆਨਕ ਦੌਰ ਤੋਂ ਰਾਹਤ ਮਿਲਣ ਤੋਂ ਬਾਅਦ ਹੋਣਹਾਰ ਜੂਡੋ ਖਿਡਾਰੀਆਂ (Judo Players) ਨੂੰ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਹੈ।
ਦੋ ਸਾਲ ਪਹਿਲਾਂ ਇਹਨਾਂ ਭਰਾਵਾਂ ਦੀ ਚੋਣ ਕਾਮਨਵੈਲਥ ਜੂਡੋ ਚੈਂਪੀਅਨਸ਼ਪਿ ਬਰਮਿੰਘਮ ਇੰਗਲੈਂਡ (Selected Commonwealth Judo Championships Birmingham England) ਲਈ ਵੀ ਹੋਈ ਸੀ,ਪਰ ਬਣਦਾ ਖਰਚਾ ਨਾ ਹੋਣ ਕਰਕੇ ਇਹ ਸੁਪਨਾ ਪੂਰਾ ਨਹੀਂ ਹੋ ਸਕਿਆ,ਇਹ ਖਿਡਾਰੀ ਪੰਜਾਬ ਦਾ ਨਾਂ ਰੌਸ਼ਨ ਕਰਦੇ ਰਹਿਣਗੇ,ਸ਼ਕਰਗੜ੍ਹ ਡੀ ਏ ਵੀ ਸਕੂਲ ਗੁਰਦਾਸਪੁਰ (Shakargarh DAV School Gurdaspur) ਵਿਚ ਬਾਰਵੀਂ ਜਮਾਤ ਵਿਚ ਪੜ੍ਹਦਿਆਂ ਚਿਰਾਗ ਸ਼ਰਮਾ ਨੇ ਸਿਲਵਰ ਮੈਡਲ (Silver Medal) ਜਿੱਤਕੇ ਸ਼ਹੀਦ ਭਗਤ ਸਿੰਘ ਜੂਡੋ ਟੇ੍ਨਿੰਗ ਸੈਂਟਰ (Shaheed Bhagat Singh Judo Training Center) ਦਾ ਮਾਣ ਵਧਾਇਆ ਹੈ।