GURDASPUR:- ਧਾਰੀਵਾਲ ਪੁਲਿਸ (Dhariwal police) ਨੇ ਨਾਕੇਬੰਦੀ ਦੌਰਾਨ ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ (Late Punjabi singer Amar Singh Chamkeela) ਦੇ ਪੁੱਤਰ ਜੈਮਨ ਚਮਕੀਲਾ ਅਤੇ ਉਸ ਦੇ ਸਾਥੀ ਰਾਜ ਕੁਮਾਰ ਨੂੰ ਇਕ ਕਿਲੋ ਤੋਂ ਵੱਧ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ,ਇਹਨਾਂ ’ਤੇ ਮਾਮਲਾ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ,ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਧਾਰੀਵਾਲ ਦੇ ਐੱਸਐੱਚਓ ਮਨਜੀਤ ਸਿੰਘ (SHO Manjit Singh) ਨੇ ਦੱਸਿਆ ਕਿ ਪੁਲਿਸ ਪਾਰਟੀ (Police Party) ਅਤੇ ਸੀਆਈਏ ਸਟਾਫ (CIA Staff) ਨੇ ਖੁੰਡਾ ਮੋੜ ਤੇ ਰਾਤ ਨੂੰ ਨਾਕੇਬੰਦੀ ਕੀਤੀ ਸੀ।
ਇਸ ਦੌਰਾਨ ਇਕ ਸਵਿਫਟ ਕਾਰ (Swift Car) ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਗਈ ਤਾਂ ਕਾਰ ਵਿਚ ਸਵਾਰ ਮਰਹੂਮ ਗਾਇਕ ਚਮਕੀਲਾ ਦੇ ਪੁੱਤਰ ਜੈਮਲਜੀਤ ਸਿੰਘ ਅਤੇ ਉਸ ਦੇ ਸਾਥੀ ਰਾਜ ਕੁਮਾਰ ਨੂੰ ਇਕ ਕਿਲੋ 7 ਗ੍ਰਾਮ ਦੇ ਕਰੀਬ ਅਫੀਮ (Opium) ਸਣੇ ਕਾਬੂ ਕੀਤਾ,ਇਹਨਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ (Received Remand) ਕਰ ਅਗਲੀ ਪੁੱਛਗਿੱਛ ਕੀਤੀ ਜਾਵੇਗੀ,ਉਹਨਾਂ ਕਿਹਾ ਕਿ ਪੁੱਛਗਿੱਛ ਦੌਰਾਨ ਦੋਵਾਂ ਨੇ ਦੱਸਿਆ ਕਿ ਉਹ ਰਾਜਸਥਾਨ (Rajasthan) ਤੋਂ ਡਿਲੀਵਰੀ (Delivery) ਲੈ ਕੇ ਆਏ ਸਨ।