ROME,(AGENCY),(PUNJAB TODAY NEWS CA):- Russia Ukraine War: ਪੋਪ ਫਰਾਂਸਿਸ (Pope Francis) ਨੇ ਯੂਕਰੇਨ (Ukraine) ’ਤੇ ਹਮਲੇ ਲਈ ਰੂਸ (Russia) ਨੂੰ ਝਾੜ ਪਾਈ ਹੈ,ਉਨ੍ਹਾਂ ਕਿਹਾ ਹੈ ਉਸ ਦੇ ਫ਼ੌਜੀ ਕਰੂਰਤਾ ਕਰ ਰਹੇ ਹਨ,ਇਹ ਹਮਲਾ ਯੂਕਰੇਨ (Ukraine) ਦੇ ਆਤਮ ਨਿਰਣੈ ਦੇ ਅਧਿਕਾਰਾਂ ਦੀ ਉਲੰਘਣਾ ਹੈ,ਜੇਸੁਈਟ ਮੀਡੀਆ (Jesuit Media) ਨਾਲ ਪੋਪ ਦੀ ਪਿਛਲੇ ਮਹੀਨੇ ਹੋਈ ਗੱਲਬਾਤ ਨੂੰ ਮੰਗਲਵਾਰ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ,ਇਸ ’ਚ ਪੋਪ (Pope) ਨੇ ਆਤਮ ਰੱਖਿਆ ਲਈ ਲੜ ਰਹੇ ਯੂਕਰੇਨੀ ਫ਼ੌਜੀਆਂ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ ਹੈ,ਉਨ੍ਹਾਂ ਕਿਹਾ ਕਿ ਸ਼ਾਇਦ ਇਹ ਜੰਗ ਕਿਸੇ ਉਕਸਾਵੇ ਕਾਰਨ ਹੋਈ ਹੈ,ਪੋਪ ਨੇ ਰੂਸੀ ਫ਼ੌਜੀਆਂ (Russian Troops) ਦੀ ਕਰੂਰਤਾ ਦੀ ਨਿਖੇਧੀ ਕੀਤੀ ਹੈ।