spot_img
Friday, April 19, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਪੇਸ਼ ਕੀਤਾ ਅਫੋਰਡੇਬਿਲਿਟੀ...

ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਪੇਸ਼ ਕੀਤਾ ਅਫੋਰਡੇਬਿਲਿਟੀ ਪਲੈਨ

PUNJAB TODAY NEWS CA:-

OTTAWA,(PUNJAB TODAY NEWS CA):- ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ (Deputy Prime Minister and Finance Minister Christiaan Freeland) ਵੱਲੋਂ ਅਫੋਰਡੇਬਿਲਿਟੀ ਪਲੈਨ (Affordability Plan) ਪੇਸ਼ ਕੀਤਾ ਗਿਆ ਹੈ ਜਿਸ ਵਿੱਚ ਇਹ ਦੱਸਿਆ ਗਿਆ ਕਿ ਸਰਕਾਰ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਕੀ ਕਰ ਰਹੀ ਹੈ,ਇਹ ਪਲੈਨ ਪਹਿਲਾਂ ਤੋਂ ਕੀਤੇ ਗਏ ਕਰਾਰਾਂ ਉੱਤੇ ਅਧਾਰਤ ਹੈ,ਇਸ ਸਾਲ ਇਸ ਯੋਜਨਾ ਉੱਤੇ 8·9 ਬਿਲੀਅਨ ਡਾਲਰ ਖਰਚੇ ਜਾਣਗੇ,ਇਨ੍ਹਾਂ ਵਿੱਚ ਕੁੱਝ ਬੈਨੇਫਿਟ ਪ੍ਰੋਗਰਾਮਜ਼ (Benefit Programs) ਦੇ ਨਾਲ ਨਾਲ ਸਰਕਾਰ ਦੇ ਚਾਈਲਡ ਐਂਡ ਡੈਂਟਲ ਕੇਅਰ ਪ੍ਰੋਗਰਾਮ (Child And Dental Care Program) ਵੀ ਸ਼ਾਮਲ ਹਨ।

ਫਰੀਲੈਂਡ ਨੇ ਬੈਂਕ ਆਫ ਕੈਨੇਡਾ (Freeland Bank of Canada) ਲਈ ਵੀ ਸਤਿਕਾਰ ਪ੍ਰਗਟਾਉਂਦਿਆਂ ਆਖਿਆ ਕਿ ਸਹੀ ਸਮੇਂ ਉੱਤੇ ਲਏ ਗਏ ਸਹੀ ਫੈਸਲਿਆਂ ਕਾਰਨ ਅਸੀਂ ਔਖੇ ਵੇਲਿਆਂ ਵਿੱਚੋਂ ਆਪਣੇ ਅਰਥਚਾਰੇ ਨੂੰ ਸਹੀ ਸਲਾਮਤ ਢੰਗ ਨਾਲ ਬਾਹਰ ਕੱਢਣ ਵਿੱਚ ਕਾਮਯਾਬ ਹੋਵਾਂਗੇ,ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਉੱਤੇ ਪੂਰਾ ਯਕੀਨ ਹੈ ਕਿ ਉਨ੍ਹਾਂ ਦੀ ਯੋਜਨਾ ਬਿਲਕੁਲ ਸਹੀ ਹੈ,ਪਰ ਉਹ ਆਰਥਿਕ ਦਿੱਕਤਾਂ ਨੂੰ ਘੱਟ ਨਹੀਂ ਆਂਕ ਰਹੇ,ਉਨ੍ਹਾਂ ਇਹ ਵੀ ਆਖਿਆ ਕਿ ਆਉਣ ਵਾਲੇ ਮਹੀਨਿਆਂ ਵਿੱਚ ਕਿਹੋ ਜਿਹੀ ਅਸਥਿਰਤਾ ਰਹੇਗੀ ਇਸ ਬਾਰੇ ਉਹ ਹਾਲ ਦੀ ਘੜੀ ਕੁੱਝ ਨਹੀਂ ਆਖ ਸਕਦੇ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments