PATIALA,(PUNJAB TODAY NEWS CA):- ਪਟਿਆਲਾ ਦਿਹਾਤੀ (Patiala Rural) ਹਲਕੇ ਤੋਂ ਐਮਐਲਏ ਡਾ. ਬਲਬੀਰ ਸਿੰਘ (MLA Dr. Balbir Singh) ਦੀ ਕੋਰੋਨਾ ਰਿਪੋਰਟ ਪਾਜ਼ੀਟਿਵ (Corona Report Positive) ਆਈ ਹੈ,ਇਸਦੀ ਜਾਣਕਾਰੀ ਐਮਐਲਏ (MLA) ਵਲੋਂ ਖੁਦ ਦਿੱਤੀ ਗਈ ਹੈ,ਡਾ. ਬਲਬੀਰ ਸਿੰਘ ਅਨੁਸਾਰ ਬੀਤੇ ਦਿਨ ਤੋਂ ਉਨਾਂ ਦੀ ਤਬੀਅਤ ਕੁਝ ਠੀਕ ਨਹੀਂ ਲੱਗ ਰਹੀ ਸੀ,ਜਿਸ ਕਰਕੇ ਕੋਵਿਡ-19 ਟੈਸਟ (Covid-19 Test) ਕਰਵਾਇਆ ਗਿਆ,ਜਿਸਦੀ ਰਿਪੋਰਟ ਪਾਜ਼ੀਟਿਵ (Report Positive) ਆਈ ਹੈ,ਬੀਤੇ ਦਿਨ ਡਾ. ਬਲਬੀਰ ਸੰਗਰੂਰ ਵਿਖੇ ਹੋਈ ਰੈਲੀ ਵਿਚ ਹਿੱਸਾ ਲੈਣ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਤੇ ਅਰਵਿੰਦ ਕੇਜਰੀਵਾਲ (Arvind Kejriwal) ਨਾਲ ਵੀ ਮੁਲਾਕਾਤ ਕੀਤੀ ਸੀ,ਇਸ ਦੌਰਾਨ ਉਨਾਂ ਦੇ ਨਾਲ ਹੋਰ ਵਿਧਾਇਕ ਵੀ ਸਨ,ਇਨਾਂ ਤੋਂ ਇਲਾਵਾ ਜ਼ਿਲ੍ਹੇ ਵਿਚ 19 ਹੋਰ ਲੋਕ ਕੋਵਿਡ ਪਾਜ਼ੀਟਿਵ ਕੇਸ (Covid Positive Case) ਆਏ ਹਨ।