PUNJAB TODAY NEWS CA:- ਪੰਜਾਬ ਦੇ ਸਾਬਕਾ ਡਿਪਟੀ ਸੀ ਐੱਮ ਓ. ਪੀ. ਸੋਨੀ (Former Deputy CMO of Punjab OP. Sony) ਨੂੰ ਵੀ ਧਮਕੀ ਮਿਲੀ ਹੈ,ਉਨ੍ਹਾਂ ਕੋਲੋਂ 20 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਹੈ ਤੇ ਨਾ ਦੇਣ ਦੀ ਸੂਰਤ ਵਿਚ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ,ਦੱਸ ਦੇਈਏ ਕਿ ਓਪੀ ਸੋਨੀ (OP Sony) 5 ਵਾਰ ਦੇ ਵਿਧਾਇਕ ਰਹਿ ਚੁੱਕੇ ਹਨ ਤੇ ਇਸ ਤੋਂ ਇਲਾਵਾ ਕਈ ਵੱਡੇ ਅਹੁਦਿਆਂ ‘ਤੇ ਵੀ ਰਹਿ ਚੁੱਕੇ ਹਨ,ਸਾਬਕਾ ਡਿਪਟੀ ਮੁੱਖ ਮੰਤਰੀ (Former Deputy Chief Minister) ਨੂੰ ਵ੍ਹਟਸਐੱਪ ਕਾਲ ਰਾਹੀਂ ਧਮਕੀ ਦਿੱਤੀ ਗਈ ਹੈ,ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਡਿਪਟੀ ਸੀਐੱਮ ਓ. ਪੀ. ਸੋਨੀ (Former Deputy CMO of Punjab P. Sony) ਕੋਲੋਂ ਫਿਰੌਤੀ ਦੀ ਮੰਗ ਕੀਤੀ ਗਈ ਹੈ,ਜ਼ਿਕਰਯੋਗ ਹੈ ਕਿ ਲਗਾਤਾਰ ਬਹੁਤ ਸਾਰੇ ਉਦਯੋਗਪਤੀਆਂ ਤੇ ਆਗੂਆਂ ਨੂੰ ਫਿਰੌਤੀ ਲਈ ਕਾਲਜ਼ ਆ ਰਹੀਆਂ ਹਨ,ਇਨ੍ਹਾਂ ਸਭ ਪਿੱਛੇ ਕੌਣ ਹੈ,ਕੋਈ ਗੈਂਗਸਟਰ ਹੈ ਜਾਂ ਛੋਟੇ ਬਦਮਾਸ਼ ਗੈਂਗਸਟਰਾਂ ਦੇ ਨਾਂ ‘ਤੇ ਪੈਸੇ ਵਸੂਲ ਰਹੇ ਹਨ।