Ottawa,(PUNJAB TODAY NEWS CA):- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister of Canada Justin Trudeau) ਮੰਗਲਵਾਰ ਰਾਤ ਨੂੰ ਕਿਗਾਲੀ,ਰਵਾਂਡਾ ਰਵਾਨਾ ਹੋਣਗੇ,ਜਿੱਥੇ ਉਹ 2018 ਤੋਂ ਬਾਅਦ ਪਹਿਲੀ ਵਾਰੀ ਕਾਮਨਵੈਲਥ ਦੇਸ਼ਾਂ ਦੇ ਮੁਖੀਆਂ ਨਾਲ ਮੁਲਾਕਾਤ ਕਰਨਗੇ,ਇਨ੍ਹਾਂ ਮੀਟਿੰਗਾਂ ਦੌਰਾਨ ਕੈਨੇਡਾ ਯੂਕਰੇਨ (Canada Ukraine) ਲਈ ਮਦਦ ਤੇ ਰੂਸ (Russia) ਦੀ ਨੁਕਤਾਚੀਨੀ ਨੂੰ ਹੱਲਾਸ਼ੇਰੀ ਦੇਣ ਦੀ ਯੋਜਨਾ ਬਣਾ ਰਿਹਾ ਹੈ,ਇਸ ਦੌਰੇ ਦੌਰਾਨ ਟਰੂਡੋ ਜੀ-7 ਸਿਖਰ ਵਾਰਤਾ ਲਈ ਜਰਮਨੀ ਵੀ ਜਾਣਗੇ ਤੇ ਫਿਰ ਨਾਟੋ ਸਿਖਰ ਵਾਰਤਾ (NATO Summit) ਲਈ ਮੈਡਰਿਡ ਰਵਾਨਾ ਹੋਣਗੇ,ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੰਗਲਵਾਰ ਰਾਤ 10 ਦਿਨਾਂ ਦੇ ਕੌਮਾਂਤਰੀ ਦੌਰੇ ਲਈ ਰਵਾਨਾ ਹੋਣਗੇ।
ਇਸ ਦੌਰੇ ਦੌਰਾਨ ਵਧੇਰੇ ਧਿਆਨ ਰੂਸ-ਯੂਕਰੇਨ ਸੰਘਰਸ਼ (Russia-Ukraine Conflict) ਉੱਤੇ ਕੇਂਦਰਿਤ ਰਹੇਗਾ,ਜਿ਼ਕਰਯੋਗ ਹੈ,ਕਿ ਜ਼ੈਲੈਂਸਕੀ ਵਿੱਤੀ ਤੇ ਫੌਜੀ ਮਦਦ ਲਈ ਦੁਨੀਆਂ ਭਰ ਦੇ ਆਗੂਆਂ ਨਾਲ ਮੁਲਾਕਾਤ ਕਰ ਰਹੇ ਹਨ,ਸਵੀਡਨ ਤੇ ਫਿਨਲੈਂਡ (Sweden and Finland) ਦਾ ਵਫਦ ਨਾਟੋ (NATO Delegation) ਆਗੂਆਂ ਨਾਲ ਮੁਲਾਕਾਤ ਕਰੇਗਾ,ਰੂਸ ਵੱਲੋਂ ਯੂਕਰੇਨ ਉੱਤੇ ਕੀਤੀ ਚੜ੍ਹਾਈ ਦੇ ਮੱਦੇਨਜ਼ਰ ਇਨ੍ਹਾਂ ਦੋਵਾਂ ਦੇਸ਼ਾਂ ਵੱਲੋਂ ਵੀ ਨਾਟੋ (NATO) ਵਿੱਚ ਸ਼ਮੂਲੀਅਤ ਲਈ ਅਪਲਾਈ ਕੀਤਾ ਗਿਆ ਹੈ,ਇਨ੍ਹਾਂ ਤੋਂ ਇਲਾਵਾ ਜਪਾਨ ਤੇ ਸਾਊਥ ਕੋਰੀਆ (South Korea) ਦੇ ਆਗੂਆਂ ਵੱਲੋਂ ਵੀ ਇਨ੍ਹਾਂ ਸਿਖਰ ਵਾਰਤਾਵਾਂ ਵਿੱਚ ਹਿੱਸਾ ਲੈਣ ਦੀ ਹਾਮੀ ਭਰੀ ਗਈ ਹੈ।