spot_img
Friday, April 19, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਅੱਧੇ ਨਾਲੋਂ ਵੱਧ ਕੈਨੇਡੀਅਨ ਮੁਸ਼ਕਲ ਨਾਲ ਕਰ ਰਹੇ ਹਨ ਜੂਨ ਗੁਜ਼ਾਰਾ,ਪਿਛਲੇ ਸਾਲ...

ਅੱਧੇ ਨਾਲੋਂ ਵੱਧ ਕੈਨੇਡੀਅਨ ਮੁਸ਼ਕਲ ਨਾਲ ਕਰ ਰਹੇ ਹਨ ਜੂਨ ਗੁਜ਼ਾਰਾ,ਪਿਛਲੇ ਸਾਲ ਨਾਲੋਂ ਇਸ ਸਾਲ ਮਹਿੰਗਾਈ ਦੀ ਦਰ 7·7 ਫੀ ਸਦੀ:ਸਰਵੇਅ

PUNJAB TODAY NEWS CA:-

OTTAWA,(PUNJAB TODAY NEWS CA):- ਸਟੈਟੇਸਟਿਕਸ ਕੈਨੇਡਾ (Statistics Canada) ਮੁਤਾਬਕ ਪਿਛਲੇ ਸਾਲ ਨਾਲੋਂ ਇਸ ਸਾਲ ਮਹਿੰਗਾਈ ਦੀ ਦਰ 7·7 ਫੀ ਸਦੀ ਹੈ,1983 ਤੋਂ ਲੈ ਕੇ ਹੁਣ ਤੱਕ ਮਹਿੰਗਾਈ ਦੀ ਦਰ ਐਨੀ ਕਦੇ ਵੀ ਨਹੀਂ ਰਹੀ,ਕੈਨੇਡੀਅਨਜ਼ (Canadians) ਦੇ ਵਿੱਤੀ ਪੱਖੋਂ ਕਮਜ਼ੋਰ ਹੋਣ ਦਾ ਸਿਲਸਿਲਾ ਪਿਛਲੇ ਕੁੱਝ ਸਾਲਾਂ ਤੋਂ ਚੱਲ ਰਿਹਾ ਹੈ,2018 ਵਿੱਚ 29 ਫੀ ਸਦੀ ਕੈਨੇਡੀਅਨਜ਼ ਦਾ ਇਹ ਕਹਿਣਾ ਸੀ।

ਕਿ ਉਨ੍ਹਾਂ ਦੀ ਆਰਥਿਕ ਹਾਲਤ ਪਹਿਲਾਂ ਨਾਲੋਂ ਖਰਾਬ ਹੋਈ ਹੈ,ਪੰਜ ਵਿੱਚੋਂ ਇੱਕ ਕੈਨੇਡੀਅਨ ਦਾ ਕਹਿਣਾ ਹੈ ਕਿ ਹੁਣ ਤੋਂ ਸਾਲ ਬਾਅਦ ਹਾਲਾਤ ਵਿੱਚ ਸੁਧਾਰ ਹੋ ਸਕਦਾ ਹੈ ਜਦਕਿ ਹਰ ਪੰਜ ਵਿੱਚੋਂ ਤਿੰਨ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹਾਲਾਤ ਬਦ ਤੋਂ ਬਦਤਰ ਹੀ ਹੋਣ ਵਾਲੇ ਹਨ।

2020 ਦੀ ਪਹਿਲੀ ਤਿਮਾਹੀ ਵਿੱਚ 32 ਫੀ ਸਦੀ ਕੈਨੇਡੀਅਨ (Canadians) ਅਜਿਹਾ ਆਖਦੇ ਸੁਣੇ ਗਏ ਜਦਕਿ 2022 ਦੀ ਦੂਜੀ ਤਿਮਾਹੀ ਵਿੱਚ 45 ਫੀ ਸਦੀ ਇਹ ਆਖਦੇ ਸੁਣੇ ਜਾ ਸਕਦੇ ਹਨ,ਕਿ ਉਨ੍ਹਾਂ ਦੀ ਆਰਥਿਕ ਹਾਲਤ ਪਹਿਲਾਂ ਦੇ ਮੁਕਾਬਲੇ ਕਮਜ਼ੋਰ ਪੈ ਚੁੱਕੀ ਹੈ,ਪਿਛਲੇ ਚਾਲੀ ਸਾਲਾਂ ਵਿੱਚ ਕੈਨੇਡਾ ਵਿੱਚ ਮਹਿੰਗਾਈ ਦੀ ਦਰ ਐਨੀ ਕਦੇ ਨਹੀਂ ਹੋਈ ਜਿੰਨੀ ਕਿ ਹੁਣ ਹੈ।

ਅੱਧੇ ਤੋਂ ਵੱਧ ਕੈਨੇਡੀਅਨਜ਼ (Canadians) ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਮੇਂ ਉਨ੍ਹਾਂ ਦੀ ਆਰਥਿਕ ਹਾਲਤ ਕਾਫੀ ਮਾੜੀ ਹੈ,2018 ਵਿੱਚ ਅਜਿਹੇ ਲੋਕਾਂ ਦੀ ਗਿਣਤੀ 54 ਫੀ ਸਦੀ ਸੀ, 2020 ਵਿੱਚ ਅਜਿਹੇ ਲੋਕਾਂ ਦੀ ਗਿਣਤੀ 44 ਫੀ ਸਦੀ ਸੀ ਤੇ 2022 ਵਿੱਚ ਅਜਿਹੇ ਲੋਕਾਂ ਦੀ ਗਿਣਤੀ ਘੱਟ ਕੇ 36 ਫੀ ਸਦੀ ਰਹਿ ਗਈ।

ਪਿਛਲੇ ਸਾਲ ਨਾਲੋਂ ਬਿਹਤਰ ਕਰਨ ਵਾਲਿਆਂ ਦੀ ਗਿਣਤੀ 2020 ਵਿੱਚ 23 ਫੀ ਸਦੀ ਸੀ ਤੇ ਹੁਣ ਇਹ 17 ਫੀ ਸਦੀ ਹੀ ਰਹਿ ਗਈ ਹੈ,ਇਸ ਸਮੇਂ ਸੱਭ ਤੋਂ ਵੱਧ ਗਿਣਤੀ ਵਿੱਚ ਕੈਨੇਡੀਅਨ (Canadians) ਇਹ ਆਖ ਰਹੇ ਹਨ ਕਿ ਉਨ੍ਹਾਂ ਦਾ ਜੂਨ ਗੁਜ਼ਾਰਾ ਹੋਣਾ ਵੀ ਮੁਸ਼ਕਲ ਹੋ ਗਿਆ ਹੈ,ਇਸੇ ਦੌਰਾਨ ਅਜਿਹਾ ਆਖਣ ਵਾਲੇ ਲੋਕਾਂ ਦੀ ਗਿਣਤੀ ਘੱਟ ਰਹੀ ਹੈ ਜਿਹੜੇ ਇਹ ਆਖਦੇ ਹਨ ਕਿ ਇਸ ਸਾਲ ਵੀ ਉਹ ਪਿਛਲੇ ਸਾਲ ਵਾਂਗ ਹੀ ਗੁਜ਼ਾਰਾ ਕਰ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments