NEW DELHI,(PUNJAB TODAY NEWS CA):- BJP ਤੋਂ ਮੁਅੱਤਲ ਕੀਤੇ ਗਏ Naveen Kumar Jindal ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ,ਨਵੀਨ ਜਿੰਦਲ ਨੇ PCR ਨੂੰ ਇਸ ਧਮਕੀ ਦੀ ਜਾਣਕਾਰੀ ਦਿੰਦੇ ਹੋਏ ਦਿੱਲੀ ਪੁਲਿਸ ਕਮਿਸ਼ਨਰ (Delhi Police Commissioner) ਤੋਂ ਇਸ ਦਾ ਨੋਟਿਸ ਲੈਣ ਦੀ ਮੰਗ ਕੀਤੀ ਹੈ,ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੀਆਂ ਤਿੰਨ ਮੇਲ ਆਈਆਂ ਹਨ,ਇਸ ਮੇਲ ਦੇ ਨਾਲ ਉਦੈਪੁਰ ਵਿੱਚ ਹੋਏ ਕਤਲ ਦੀ ਵੀਡੀਓ ਵੀ ਅਟੈਚ ਕਰਕੇ ਜਿੰਦਲ ਨੂੰ ਭੇਜੀ ਗਈ ਹੈ।
ਧਮਕੀ ਭਰੇ ਮੇਲ ਵਿੱਚ ਜਿੰਦਲ ਅਤੇ ਉਸਦੇ ਪਰਿਵਾਰਕ ਮੈਂਬਰਾਂ ਦਾ ਵੀ ਇਸੇ ਤਰ੍ਹਾਂ ਸਿਰ ਕਲਮ ਕਰਨ ਦੀ ਧਮਕੀ ਦਿੱਤੀ ਗਈ ਹੈ,Udaipur ‘ਚ ਮੰਗਲਵਾਰ ਨੂੰ ਦੋ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਇਕ ਦਰਜ਼ੀ ਦੀ ਹੱਤਿਆ ਕਰ ਦਿੱਤੀ ਅਤੇ ਵੀਡੀਓ ਜਨਤਕ ਕਰਦਿਆਂ ਕਿਹਾ ਕਿ ਉਹ ”ਇਸਲਾਮ ਦੇ ਅਪਮਾਨ” ਦਾ ਬਦਲਾ ਲੈ ਰਹੇ ਹਨ,Udaipur ‘ਚ ਪੁਲਿਸ ਦੀ ਵਿਆਪਕ ਤੈਨਾਤੀ ਕੀਤੀ ਗਈ ਹੈ,ਸਥਿਤੀ ਦੇ ਮੱਦੇਨਜ਼ਰ ਸੂਬੇ ਦੇ ਸਾਰੇ 33 ਜ਼ਿਲ੍ਹਿਆਂ ਵਿੱਚ Mobile Internet Services ਨੂੰ ਮੁਅੱਤਲ ਕਰ ਦਿੱਤਾ ਗਿਆ ਹੈ,ਸ਼ਹਿਰ ਵਿੱਚ ਕਰਫਿਊ (Curfew In The City) ਲਗਾ ਦਿੱਤਾ ਗਿਆ ਹੈ।