
Ottawa,(PUNJAB TODAY NEWS CA):- Covid-19 Vaccine ਸਬੰਧੀ ਨਿਯਮਾਂ ਦੇ ਖਿਲਾਫ ਬੋਲਣ ਵਾਲੇ ਕੈਨੇਡੀਅਨ ਸੈਨਿਕ (Canadian Soldier) ਨੂੰ ਚਾਰਜ ਕੀਤੇ ਜਾਣ ਤੋਂ ਬਾਅਦ ਡਾਊਨਟਾਊਨ ਓਟਵਾ (Downtown Ottawa) ਵਿੱਚ ਪੁਲਿਸ ਵੱਲੋਂ ਚਾਰ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ,ਇਸ ਦੌਰਾਨ ਸਿਟੀ ਵਿੱਚ ਇਨ੍ਹਾਂ ਨਿਯਮਾਂ ਖਿਲਾਫ ਮਾਰਚ ਵੀ ਕੱਢਿਆ ਗਿਆ,ਓਟਵਾ ਪੁਲਿਸ (Ottawa Police) ਨੇ ਵੀਰਵਾਰ ਨੂੰ ਆਖਿਆ ਕਿ Wellington ਤੇ Elgin Area ਵਿੱਚ ਪੁਲਿਸ ਨੂੰ ਅਸੁਖਾਵੇਂ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਇਹ ਵੀ ਆਖਿਆ ਗਿਆ ਕਿ ਸੇਫ ਢੰਗ ਨਾਲ ਪੁਲਿਸ ਵੱਲੋਂ ਆਪਣੀਆਂ Duties ਨਿਭਾਏ ਜਾਣ ਲਈ ਥੋੜ੍ਹੀ ਸਪੇਸ ਦਿੱਤੀ ਜਾਵੇੇੇ।
ਜਾਂਚਕਾਰਾਂ ਨੇ ਦੱਸਿਆ ਕਿ ਚਾਰ ਵਿਅਕਤੀਆਂ ਨੂੰ ਪੁਲਿਸ ਉੱਤੇ ਹਮਲਾ ਕਰਨ ਵਰਗੀਆਂ ਘਟਨਾਵਾਂ ਕਾਰਨ ਗ੍ਰਿਫਤਾਰ ਕੀਤਾ ਗਿਆ,ਜਿ਼ਕਰਯੋਗ ਹੈ ਕਿ ਜੇਮਜ਼ ਟੌਪ ਨੂੰ ਫਰਵਰੀ ਵਿੱਚ Uniform ਪਾ ਕੇ Vaccination ਖਿਲਾਫ ਟਿੱਪਣੀਆਂ ਕਰਨ ਦੇ ਸਬੰਧ ਵਿੱਚ ਚਾਰਜ ਕੀਤਾ ਗਿਆ ਸੀ ਤੇ ਉਸ ਸਮੇਂ ਤੋਂ ਹੀ ਉਸ ਵੱਲੋਂ ਰਾਜਧਾਨੀ ਤੋਂ Vancouver ਤੱਕ ਚਾਰ ਮਹੀਨਿਆਂ ਲਈ ਮਾਰਚ ਕੱਢਿਆ ਜਾ ਰਿਹਾ ਹੈ।
ਟੌਪ ਦੇ ਇਸ ਮਾਰਚ ਵਿੱਚ ਤਥਾ ਕਥਿਤ Freedom Conway ਵਿੱਚ ਸ਼ਾਮਲ ਲੋਕ ਹੀ ਬਹੁਤਾ ਕਰਕੇ ਸ਼ਾਮਲ ਹਨ,ਸ਼ਾਮ ਸਮੇਂ ਜਦੋਂ Top National War Memorial ਪਹੁੰਚਿਆ ਤਾਂ 1200 ਲੋਕਾਂ ਦੀ ਭੀੜ ਵੱਲੋਂ Freedom ਵਰਗੇ ਨਾਅਰੇ ਲਾ ਕੇ ਉਸ ਦਾ ਸਵਾਗਤ ਕੀਤਾ ਗਿਆ।
ਇੱਥੇ ਉਸ ਨੇ ਸੈਨਿਕਾਂ ਦੇ ਮਕਬਰੇ ਉੱਤੇ ਗੋਡੇ ਟੇਕ ਕੇ ਤੇ ਰੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਫਿਰ ਭਾਸ਼ਣ ਦਿੱਤਾ,ਵੀਰਵਾਰ ਨੂੰ Conservative Leadership ਉਮੀਦਵਾਰ Pierre Poliever ਨੇ ਵੀ ਟੌਪ ਦੇ ਇਸ ਮਾਰਚ ਵਿੱਚ ਸ਼ਮੂਲੀਅਤ ਕੀਤੀ,ਲੱਗਭਗ ਅੱਧੇ ਘੰਟੇ ਤੱਕ ਉਹ ਟੌਪ ਦੇ ਨਾਲ ਤੁਰਦੇ ਰਹੇ,Downtown Ottawa ਦੇ Parking Lot ਵਿੱਚ ਦੋਵਾਂ ਆਗੂਆਂ ਦੇ ਮੁਲਾਕਾਤ ਸਮੇਂ ਦੀ ਜਾਰੀ ਕੀਤੀ ਗਈ Video ਵਿੱਚ Polyurea Vaccine ਸਬੰਧੀ ਨਿਯਮਾਂ ਖਿਲਾਫ ਆਪਣਾ ਵਿਰੋਧ ਜਤਾਉਂਦੇ ਨਜ਼ਰ ਆ ਰਹੇ ਹਨ।