spot_img
Thursday, April 25, 2024
spot_img
spot_imgspot_imgspot_imgspot_img
Homeਪੰਜਾਬਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਦਾ ਵਿਸਤਾਰ ਭਲਕੇ

ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਦਾ ਵਿਸਤਾਰ ਭਲਕੇ

PUNJAB TODAY NEWS CA:-

Chandigarh,(PUNJAB TODAY NEWS CA):- ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦੀ ਸਰਕਾਰ ਦੇ ਮੰਤਰੀ ਮੰਡਲ (Cabinet) ਦਾ ਵਿਸਥਾਰ ਸੋਮਵਾਰ ਸ਼ਾਮ 5 ਵਜੇ ਹੋਵੇਗਾ,ਸੀ.ਐੱਮ. ਮਾਨ (CM Mann) ਆਪਣੀ ਕੈਬਨਿਟ ਵਿੱਚ 5 ਨਵੇਂ ਮੰਤਰੀ ਸ਼ਾਮਲ ਕਰਨਗੇ,ਇਸ ਮੰਤਰੀ ਮੰਡਲ (Cabinet) ਦੇ ਵਿਸਤਾਰ ਨਾਲ ਮਾਨ ਸਰਕਾਰ ਵਿੱਚ ਕੁੱਲ 15 ਮੰਤਰੀ (ਮੁੱਖ ਮੰਤਰੀ ਸਣੇ) ਹੋਣਗੇ।

ਜਦੋਂਕਿ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਸਣੇ ਮੰਤਰੀ ਮੰਡਲ (Cabinet) ਵਿੱਚ ਮੰਤਰੀਆਂ ਦੀ ਗਿਣਤੀ 18 ਹੋ ਸਕਦੀ ਹੈ,ਸੂਤਰਾਂ ਮੁਤਾਬਕ ਇਹ 5 ਵਿਧਾਇਕ ਪੰਜਾਬ ਸਰਕਾਰ ਵਿੱਚ ਮੰਤਰੀ ਬਣ ਸਕਦੇ ਹਨ।

  1. ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਡਾ.ਇੰਦਰਬੀਰ ਸਿੰਘ ਨਿੱਝਰ
  2. ਸੰਗਰੂਰ ਦੀ ਸੁਨਾਮ ਸੀਟ ਤੋਂ ਦੂਜੀ ਵਾਰ ਵਿਧਾਇਕ ਬਣੇ ਅਮਨ ਅਰੋੜਾ
  3. ਫੌਜਾ ਸਿੰਘ ਸਰਾਂ, ਗੁਰੂਹਰਸਹਾਏ ਤੋਂ ਵਿਧਾਇਕ
  4. ਚੇਤਨ ਸਿੰਘ ਜੌੜਾਮਾਜਰਾ, ਹਲਕਾ ਸਮਾਣਾ, ਪਟਿਆਲਾ ਤੋਂ ਵਿਧਾਇਕ
  5. ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ

ਪੰਜਾਬ ਵਿੱਚ ਲਗਾਤਾਰ ਦੂਜੀ ਵਾਰ ਆਮ ਆਦਮੀ ਪਾਰਟੀ (Aam Aadmi Party) ਦੀ ਟਿਕਟ ‘ਤੇ ਜਨਤਾ ਵੱਲੋਂ ਵਿਧਾਇਕ ਚੁਣੇ ਗਏ ਹਨ,ਸੰਗਰੂਰ ਲੋਕ ਸਭਾ ਚੋਣਾਂ (Sangrur Lok Sabha Elections) ‘ਚ ਮਿਲੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ (Aam Aadmi Party) ‘ਤੇ ਮੰਤਰੀ ਮੰਡਲ (Cabinet) ਵਿਸਥਾਰ ਦਾ ਦਬਾਅ ਵਧ ਗਿਆ ਹੈ।

ਕਈ ਵਿਭਾਗ ਅਜਿਹੇ ਹਨ ਜੋ ਮੁੱਖ ਮੰਤਰੀ ਕੋਲ ਹਨ,ਰੁਝੇਵਿਆਂ ਕਰਕੇ ਉਹ ਕਈ ਵਿਭਾਗਾਂ ‘ਤੇ ਧਿਆਨ ਨਹੀਂ ਦੇ ਪਾ ਰਹੇ ਹਨ,ਆਮ ਆਦਮੀ ਪਾਰਟੀ (Aam Aadmi Party) ਦਾ ਮੰਨਣਾ ਹੈ ਕਿ ਮੁੱਖ ਮੰਤਰੀ ਦੇ ਕੰਮ ਦੇ ਬੋਝ ਨੂੰ ਘਟਾਉਣ ਲਈ ਮੰਤਰੀ ਮੰਡਲ (Cabinet) ਦਾ ਵਿਸਥਾਰ ਜ਼ਰੂਰੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments