CAHNDIGARH,(PUNJAB TODAY NEWS CA):- ਪੰਜਾਬ ਨੂੰ ਨਵਾਂ ਮੁੱਖ ਸਕੱਤਰ ਮਿਲ ਗਿਆ ਹੈ,ਸੂਬਾ ਸਰਕਾਰ ਵੱਲੋਂ 1989 ਬੈਚ ਦੇ ਆਈਏਐਸ ਅਧਿਕਾਰੀ ਵਿਜੇ ਕੁਮਾਰ ਜੰਜੂਆ (IAS officer Vijay Kumar Janjua) ਨੂੰ ਸਰਕਾਰ ਦਾ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ,ਅਨੀਰੁੱਧ ਦੀ ਜਗ੍ਹਾ ਹੁਣ ਵੀਕੇ ਜੰਜੂਆ ਪੰਜਾਬ ਦੇ ਨਵੇਂ ਮੁੱਖ ਸਕੱਤਰ ਹੋਣਗੇ,ਉਨ੍ਹਾਂ ਨੂੰ ਪਰਸੋਨਲ (Personal) ਤੇ ਵਿਜੀਲੈਂਸ ਦੇ ਪ੍ਰਿੰਸੀਪਲ ਸੈਕ੍ਰੇਟਰੀ (Principal Secretary) ਦਾ ਵੀ ਚਾਰਜ ਦਿੱਤਾ ਗਿਆ ਹੈ,ਹੁਣ ਤੱਕ ਵੀਕੇ ਜੰਜੂਆ ਸਪੈਸ਼ਲ ਚੀਫ ਸੈਕ੍ਰੇਟਰੀ ਜੇਲ੍ਹ (VK Janjua Special Chief Secretary Jail) ਤੇ ਇਲੈਕਸ਼ਨ (Election) ਦਾ ਕਾਰਜਭਾਰ ਦੇਖ ਰਹੇ ਸਨ,ਸਰਕਾਰ ਦੀ ਇਸ ਨਿਯੁਕਤੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ,ਅਨੀਰੁੱਧ ਤਿਵਾੜੀ (Aniruddha Tewari) ਨੂੰ ਮਗਸੀਪਾ ਦਾ ਚੇਅਰਮੈਨ ਲਗਾਇਆ ਗਿਆ ਹੈ।
ਇਸ ਤੋਂ ਪਹਿਲਾਂ ਸਰਕਾਰ ਨੇ ਡੀਜੀਪੀ ਵੀਕੇ ਭਾਵਰਾ (DGP VK Bhavra) ਨੂੰ ਬਦਲਣ ਦੀ ਤਿਆਰੀ ਕੀਤੀ ਸੀ ਜਿਸ ਦੇ ਬਾਅਦ ਉਨ੍ਹਾਂ ਨੂੰ ਕੇਂਦਰੀ ਡੈਪੂਟੇਸ਼ਨ (Central Deputation) ਲਈ ਅਪਲਾਈ ਕਰ ਦਿੱਤਾ ਤੇ 2 ਮਹੀਨੇ ਦੀ ਛੁੱਟੀ ‘ਤੇ ਚਲੇ ਗਏ,ਉਨ੍ਹਾਂ ਦੀ ਜਗ੍ਹਾ ਗੌਰਵ ਯਾਦਵ (Gaurav Yadav) ਨੂੰ ਕਾਰਜਕਾਰੀ ਡੀਜੀਪੀ (DGP) ਲਗਾਇਆ ਗਿਆ ਹੈ,ਅਨੀਰੁੱਧ ਤਿਵਾੜੀ ਨੂੰ ਚਰਨਜੀਤ ਚੰਨੀ (Charanjit Channi) ਦੇ ਮੁੱਖ ਮੰਤਰੀ ਬਣਨ ਦੇ ਬਾਅਦ ਪੰਜਾਬ ਦਾ ਮੁੱਖ ਸਕੱਤਰ ਬਣਾਇਆ ਗਿਆ ਸੀ,ਜਿਸ ਸਮੇਂ ਤਿਵਾੜੀ ਮੁੱਖ ਸਕੱਤਰ ਬਣੇ,ਪੰਜਾਬ ਸਰਕਾਰ ਵਿਚ ਉਨ੍ਹਾਂ ਤੋਂ ਸੀਨੀਅਰ 5 ਆਈਏਐੱਸ ਅਧਿਕਾਰੀ ਸਨ।
ਚਰਨਜੀਤ ਚੰਨੀ (Charanjit Channi) ਨੇ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਸੀਐੱਮ ਰਹਿੰਦੇ ਚੀਫ ਸੈਕ੍ਰੇਟਰੀ ਵਿਨੀ ਮਹਾਜਨ (Chief Secretary Vinnie Mahajan) ਨੂੰ ਹਟਾ ਦਿੱਤਾ ਸੀ,ਹਾਲਾਂਕਿ ਪੰਜਾਬ ਵਿਚ ਮਾਰਚ ਮਹੀਨੇ ਵਿਚ ਸਰਕਾਰ ਬਦਲਣ ਦੇ ਬਾਅਦ ਵੀ ਆਮ ਆਦਮੀ ਪਾਰਟੀ (Aam Aadmi Party) ਨੇ ਅਨੀਰੁੱਧ ਤਿਵਾੜੀ ਨੂੰ ਨਹੀਂ ਹਟਾਇਆ ਤੇ ਹੁਣ ਅਚਾਨਕ ਇਸ ਫੈਸਲੇ ਨਾਲ ਕਈ ਤਰ੍ਹਾਂ ਦੀਆਂ ਚਰਚਾਵਾਂ ਹੋਣ ਲੱਗੀਆਂ ਹਨ।
ਮੁੱਖ ਸਕੱਤਰ ਦੇ ਇਲਾਵਾ 3 ਹੋਰ ਸੀਨੀਅਰ ਆਈਏਐੱਸ ਅਧਿਕਾਰੀਆਂ ਨੂੰ ਬਦਲਿਆ ਗਿਆ ਹੈ,ਕੇਪੀ ਸਿਨ੍ਹਾ ਨੂੰ ਐਡੀਸ਼ਨਲ ਚੀਫ ਸੈਕ੍ਰੇਟਰੀ ਫੂਡ ਪ੍ਰੋਸੈਸਿੰਗ (Additional Chief Secretary Food Processing) ਲਗਾਇਆ ਗਿਆ ਹੈ,ਉਨ੍ਹਾਂ ਨੂੰ ਜੇਲ੍ਹ ਤੇ ਇਲੈਕਸ਼ਨ ਦਾ ਵੀ ਚਾਰਜ ਦਿੱਤਾ ਗਿਆ ਹੈ,ਅਜੋਯ ਸ਼ਰਮਾ ਹੈਲਥ ਸੈਕ੍ਰੇਟਰੀ (Ajoy Sharma Health Secretary) ਹੋਣਗੇ,ਉਨ੍ਹਾਂ ਕੋਲ ਸੈਕ੍ਰੇਟਰੀ ਫਾਈਨਾਂਸ ਤੇ ਫਾਈਨੈਂਸ਼ੀਅਲ ਕਮਿਸ਼ਨਰ ਟੈਕਸੇਸ਼ਨ (Secretary Finance and Financial Commissioner Taxation) ਦਾ ਵੀ ਚਾਰਜ ਹੋਵੇਗਾ,ਕੁਮਾਰ ਰਾਹੁਲ ਨੂੰ ਇੰਪਲਾਈਮੈਂਟ ਜੈਨਰੇਸ਼ਨ ਅਤੇ ਟ੍ਰੇਨਿੰਗ ਦੇ ਨਾਲ ਜਨਰਲ ਐਡਮਿਨੀਸਟ੍ਰੇਸ਼ਨ ਤੇ ਕੋਆਰੀਡਨੇਸ਼ਨ (General Administration and Coordination) ਦਾ ਵੀ ਚਾਰਜ ਦਿੱਤਾ ਗਿਆ ਹੈ।