spot_img
Friday, March 29, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂFinland ਤੇ Sweden ਨੂੰ NATO ਵਿੱਚ ਸ਼ਾਮਲ ਕਰਨ ਲਈ ਸਹਿਮਤੀ ਦੇਣ ਵਾਲਾ...

Finland ਤੇ Sweden ਨੂੰ NATO ਵਿੱਚ ਸ਼ਾਮਲ ਕਰਨ ਲਈ ਸਹਿਮਤੀ ਦੇਣ ਵਾਲਾ Canada ਬਣਿਆ ਪਹਿਲਾ ਮੁਲਕ,ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਸਬੰਧ ਵਿੱਚ ਕੀਤਾ ਐਲਾਨ

PUNJAB TODAY NEWS CA:-

OTTAWA,(PUNJAB TODAY NEWS CA):- ਨੌਰਥ ਐਟਲਾਂਟਿਕ ਟਰੀਟੀ ਆਰਗੇਨਾਈਜੇ਼ਸ਼ਨ (ਨਾਟੋ) (North Atlantic Treaty Organization (NATO)) ਵਿੱਚ ਫਿਨਲੈਂਡ ਤੇ ਸਵੀਡਨ (Finland And Sweden) ਨੂੰ ਸ਼ਾਮਲ ਕੀਤੇ ਜਾਣ ਦੀ ਪੁਸ਼ਟੀ ਕਰਨ ਵਾਲਾ ਕੈਨੇਡਾ (Canada) ਪਹਿਲਾ ਦੇਸ਼ ਬਣ ਗਿਆ ਹੈ,ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਵੱਲੋਂ ਮੰਗਲਵਾਰ ਨੂੰ ਇਸ ਸਬੰਧ ਵਿੱਚ ਐਲਾਨ ਕੀਤਾ ਗਿਆ।


ਪਿਛਲੇ ਹਫਤੇ ਮੈਡਰਿਡ (Madrid) ਵਿੱਚ ਹੋਈ ਨਾਟੋ ਮੁਲਕਾਂ (NATO Countries) ਦੀ ਸਿਖਰ ਵਾਰਤਾ ਦੌਰਾਨ ਨਾਟੋ ਆਗੂਆਂ ਵੱਲੋਂ ਰਸਮੀ ਤੌਰ ਉੱਤੇ ਦੋਵਾਂ ਦੇਸ਼ਾਂ ਨੂੰ ਇਸ ਗੱਠਜੋੜ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ,ਇਸ ਤੋਂ ਬਾਅਦ ਦੋਵੇਂ ਦੇਸ਼ ਪੂਰੀ ਤਰ੍ਹਾਂ ਨਾਟੋ ਮੈਂਬਰ (NATO Member) ਬਣਨ ਦੇ ਇੱਕ ਕਦਮ ਹੋਰ ਨੇੜੇ ਪਹੁੰਚ ਗਏ ਹਨ,ਇੱਕ ਬਿਆਨ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਨੇ ਆਖਿਆ ਕਿ ਫਿਨਲੈਂਡ ਤੇ ਸਵੀਡਨ (Finland And Sweden) ਦੇ ਤੇਜ਼ੀ ਨਾਲ ਇਸ ਗੱਠਜੋੜ ਵਿੱਚ ਘੁਲਣ ਮਿਲਣ ਦਾ ਕੈਨੇਡਾ (Canada) ਨੂੰ ਪੂਰਾ ਭਰੋਸਾ ਹੈ।


ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਨੇ ਆਖਿਆ ਕਿ ਇਸ ਨਾਲ ਨਾਟੋ ਵਰਗਾ ਸੰਗਠਨ (Organizations Like NATO) ਹੋਰ ਮਜ਼ਬੂਤ ਹੋਵੇਗਾ,ਉਨ੍ਹਾਂ ਆਖਿਆ ਕਿ ਉਨ੍ਹਾਂ ਵੱਲੋਂ ਸਾਰੇ ਨਾਟੋ ਮੈਂਬਰਾਂ (NATO Members) ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਉਹ ਦੋਵਾਂ ਮੁਲਕਾਂ ਨੂੰ ਗੱਠਜੋੜ ਵਿੱਚ ਸ਼ਾਮਲ ਕਰਨ ਲਈ ਪੁਸ਼ਟੀ ਕਰਨ ਦੀ ਇਸ ਪ੍ਰਕਿਰਿਆ ਨੂੰ ਜਲਦ ਤੋਂ ਜਲਦ ਪੂਰਾ ਕਰਨ ਤਾਂ ਕਿ ਕਿਸੇ ਦੀ ਦਖ਼ਲਅੰਦਾਜ਼ੀ ਕਾਰਨ ਇਸ ਵਿੱਚ ਵਿਘਣ ਨਾ ਪੈ ਸਕੇ।


ਜਿ਼ਕਰਯੋਗ ਹੈ ਕਿ ਮੰਗਲਵਾਰ ਨੂੰ ਸਾਰੇ 30 ਨਾਟੋ ਭਾਈਵਾਲਾਂ ਵੱਲੋਂ ਸਹਿਮਤੀ ਸਬੰਧੀ ਪ੍ਰੋਟੋਕਾਲਜ਼ (Protocols) ਉੱਤੇ ਦਸਤਖ਼ਤ ਕੀਤੇ ਗਏ,ਇਸ ਤੋਂ ਬਾਅਦ ਹੁਣ ਮੈਂਬਰਸਿ਼ਪ ਬਿੱਡ (Membership Bids) ਨੂੰ ਵਿਧਾਨਕ ਮਨਜੂ਼ਰੀ ਲਈ ਹੋਰ ਮੁਲਕਾਂ ਨੂੰ ਭੇਜਿਆ ਗਿਆ ਹੈ,ਕੈਨੇਡਾ (Canada) ਤੇ ਡੈਨਮਾਰਕ (Canada And Denmark) ਹੀ ਅਜਿਹੇ ਮੁਲਕ ਹਨ ਜਿਨ੍ਹਾਂ ਨੇ ਸਹਿਮਤੀ ਦੇ ਕੇ ਇਹ ਦਸਤਾਵੇਜ਼ ਵਾਪਿਸ ਵੀ ਘੱਲ ਦਿੱਤੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments