spot_img
Thursday, April 25, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਬੈਂਕ ਆਫ ਕੈਨੇਡਾ ਵੱਲੋਂ ਬੁੱਧਵਾਰ ਨੂੰ ਵਿਆਜ਼ ਦਰਾਂ ਵਿੱਚ ਪਰਸੈਂਟੇਜ ਪੁਆਇੰਟ ਦਾ...

ਬੈਂਕ ਆਫ ਕੈਨੇਡਾ ਵੱਲੋਂ ਬੁੱਧਵਾਰ ਨੂੰ ਵਿਆਜ਼ ਦਰਾਂ ਵਿੱਚ ਪਰਸੈਂਟੇਜ ਪੁਆਇੰਟ ਦਾ 0·75 ਫੀ ਸਦੀ ਵਾਧਾ ਕੀਤੇ ਜਾਣ ਦੀ ਸੰਭਾਵਨਾ

PUNJAB TODAY NEWS CA:-

OTTAWA,(PUNJAB TODAY NEWS CA):- ਇਕਨੌਮਿਸਟਸ (The Economists)ਵੱਲੋਂ ਇਹ ਪੇਸ਼ੀਨਿਗੋਈ (Predictions) ਕੀਤੀ ਜਾ ਰਹੀ ਹੈ,ਕਿ ਬੈਂਕ ਆਫ ਕੈਨੇਡਾ (Bank of Canada) ਵੱਲੋਂ ਬੁੱਧਵਾਰ ਨੂੰ ਵਿਆਜ਼ ਦਰਾਂ ਵਿੱਚ ਪਰਸੈਂਟੇਜ ਪੁਆਇੰਟ (Percentage Point) ਦਾ 0·75 ਫੀ ਸਦੀ ਵਾਧਾ ਕੀਤੇ ਜਾਣ ਦੀ ਸੰਭਾਵਨਾ ਹੈ,ਅਜਿਹਾ ਦੁਨੀਆਂ ਭਰ ਵਿੱਚ ਵੱਧ ਰਹੀ ਮਹਿੰਗਾਈ ਕਾਰਨ ਹੋ ਸਕਦਾ ਹੈ।


ਕੈਨੇਡਾ (Canada) ਵਿੱਚ ਮਈ ਵਿੱਚ ਮਹਿੰਗਾਈ 39 ਸਾਲਾਂ ਵਿੱਚ ਪਹਿਲੀ ਵਾਰੀ 7·7 ਫੀ ਸਦੀ ਤੱਕ ਵਧੀ,ਇਹ ਸੈਂਟਰਲ ਬੈਂਕ (Central Bank) ਵੱਲੋਂ ਲਾਏ ਗਏ ਕਿਆਫੇ ਤੋਂ ਦੋ ਫੀ ਸਦੀ ਵੱਧ ਸੀ,ਇਸ ਦੇ ਮੱਦੇਨਜ਼ਰ ਪਹਿਲੀ ਜੂਨ ਨੂੰ ਬੈਂਕ ਆਫ ਕੈਨੇਡਾ (Bank of Canada) ਨੇ ਆਪਣੀਆਂ ਵਿਆਜ਼ ਦਰਾਂ ਵਿੱਚ ਅੱਧਾ ਪਰਸੈਂਟੇਜ ਪੁਆਇੰਟ (Percentage Point) ਵਾਧਾ ਕੀਤਾ,ਉਦੋਂ ਤੋਂ ਹੀ ਬੈਂਕ ਵੱਲੋਂ ਹੋਰ ਸਖ਼ਤ ਪਹੁੰਚ ਅਪਨਾਉਣ ਦਾ ਸੰਕੇਤ ਦਿੱਤਾ ਗਿਆ ਹੈ।

9 ਜੂਨ ਨੂੰ ਇੱਕ ਨਿਊਜ਼ ਕਾਨਫਰੰਸ (A News Conference) ਦੌਰਾਨ ਗਵਰਨਰ ਟਿੱਫ ਮੈਕਲਮ (Governor Tiff McCallum) ਨੇ ਆਖਿਆ ਕਿ ਮਹਿੰਗਾਈ ਉੱਤੇ ਨਕੇਲ ਪਾਉਣ ਲਈ ਸਾਨੂੰ ਵਿਆਜ਼ ਦਰਾਂ ਵਿੱਚ ਵਾਧਾ ਕਰਨਾ ਹੋਵੇਗਾ,ਸਾਨੂੰ ਹੋਰ ਵੱਡੇ ਕਦਮ ਵੀ ਚੁੱਕਣੇ ਪੈ ਸਕਦੇ ਹਨ।

ਬਹੁਤੇ ਇਕਨੌਮਿਸਟਸ (The Economists) ਵੱਲੋਂ ਵਿਆਜ਼ ਦਰਾਂ ਵਿੱਚ ਪਰਸੈਂਟੇਜ ਪੁਆਇੰਟ (Percentage Point) ਦਾ ਤਿੰਨ ਚੌਥਾਈ ਵਾਧਾ ਕਰਨ ਦੀ ਪੇਸ਼ੀਨਗੋਈ (Prophecy) ਕੀਤੀ ਗਈ ਹੈ,ਯੂਐਸ ਫੈਡਰਲ ਰਿਜ਼ਰਵ (US Federal Reserve) ਵੱਲੋਂ ਪਿਛਲੇ ਮਹੀਨੇ ਆਪਣੀਆਂ ਵਿਆਜ਼ ਦਰਾਂ ਵਿੱਚ ਇਸੇ ਤਰ੍ਹਾਂ ਵਾਧਾ ਕੀਤਾ ਗਿਆ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments