TORONTO,(PUNJAB TODAY NEWS CA):- ਕੈਨੇਡਾ ਦੀ ਰਾਜਧਾਨੀ ਟੋਰਾਂਟੋ (Toronto,The Capital of Canada) ਵਿੱਚ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ,ਇਹ ਘਟਨਾ ਰਿਚਮੰਡ ਹਿੱਲ (Richmond Hill) ਸਥਿਤ ਇਕ ਹਿੰਦੂ ਮੰਦਰ ਦੀ ਹੈ,ਇੱਥੇ ਮਹਾਤਮਾ ਗਾਂਧੀ ਦੀ ਵੱਡੀ ਮੂਰਤੀ ਸਥਾਪਿਤ ਹੈ,ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ,ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਘਟਨਾ ਦੁਪਹਿਰ ਕਰੀਬ 12:30 ਵਜੇ ਵਾਪਰੀ,ਕੈਨੇਡਾ ਦੇ ਟੋਰਾਂਟੋ ਸਥਿਤ ਭਾਰਤ ਦੇ ਕੌਂਸਲੇਟ ਜਨਰਲ (Consulate General) ਨੇ ਵੀ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ,ਕੌਂਸਲੇਟ ਜਨਰਲ ਨੇ ਟਵੀਟ ਕੀਤਾ,”ਰਿਚਮੰਡ ਹਿੱਲ (Richmond Hill) ‘ਚ ਵਿਸ਼ਨੂੰ ਮੰਦਰ ‘ਚ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਢਾਹੇ ਜਾਣ ਨਾਲ ਅਸੀਂ ਦੁਖੀ ਹਾਂ।
ਇਸ ਅਪਰਾਧਿਕ, ਘਿਨਾਉਣੇ ਕਾਰੇ ਨੇ ਕੈਨੇਡਾ ਵਿੱਚ ਭਾਰਤੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ,ਸਥਾਨਕ ਮੀਡੀਆ ਨੇ ਦੱਸਿਆ ਕਿ ਯੌਂਗੇ ਸਟ੍ਰੀਟ (Yonge Street) ਅਤੇ ਗਾਰਡਨ ਐਵੇਨਿਊ ਖੇਤਰਾਂ (Garden Avenue Areas) ਵਿੱਚ ਵਿਸ਼ਨੂੰ ਮੰਦਰ (Temple of Vishnu) ਵਿੱਚ ਮਹਾਤਮਾ ਗਾਂਧੀ ਦੀ ਪੰਜ ਮੀਟਰ ਉੱਚੀ ਮੂਰਤੀ ਦੀ ਭੰਨਤੋੜ ਕੀਤੀ ਗਈ,ਯੌਰਕ ਖੇਤਰੀ ਪੁਲਿਸ ਅਨੁਸਾਰ,ਦੱਸਿਆ ਗਿਆ ਹੈ ਕਿ ਬੁੱਤ ‘ਤੇ ਇਤਰਾਜ਼ਯੋਗ ਸ਼ਬਦ ਵੀ ਲਿਖੇ ਗਏ ਹਨ,ਪੁਲਿਸ ਨੇ ਕਿਹਾ ਕਿ ਉਹ ਇਸ ਨੂੰ “ਨਫ਼ਰਤ ਪੱਖਪਾਤ ਤੋਂ ਪ੍ਰੇਰਿਤ ਘਟਨਾ” ਮੰਨਦੇ ਹਨ।