
PUNJAB TODAY NEWS CA:- ਫੋਕਰੂਟ ਭੰਗੜਾ ਐਕਡਮੀ ਵੱਲੋ 25 ਜੂਨ 2022 ਨੂੰ ਇੱਕ ਕਲਚਰਲ ਫੈਸਟ ਆਯੋਜਿਤ ਕੀਤਾ ਗਿਆ ਜਿਸ ਵਿੱਚ ਲਗਭਗ 150 ਪ੍ਰਤੀਯੋਗੀਆਂ ਨੇ ਭਾਗ ਲਿਆ ਸੀ। ਭਾਗੀਦਾਰ ਬੱਚਿਆਂ, ਨੋਜੁਆਨਾ ਅਤੇ ਬਾਲਗਾਂ ਤੋਂ ਲੈ ਕੇ ਵੱਖ-ਵੱਖ ਉਮਰ ਸਮੂਹਾਂ ਦੇ ਸਨ,ਇਸ ਮੌਕੇ 13 ਵੱਖ-ਵੱਖ ਟੀਮਾਂ ਨੇ ਪੰਜਾਬੀ ਲੋਕ ਨਾਚ ਭੰਗੜਾ, ਗਿੱਧਾ, ਝੂਮਰ, ਸੰਮੀ, ਜਿੰਦੂਆ ਅਤੇ ਲਾਈਵ ਲੋਕ ਸੰਗੀਤ ਸਾਜ਼ ਪੇਸ਼ ਕੀਤੇ,ਪੂਰੇ ਫੈਸਟ ਨੇ ਦਰਸ਼ਕਾਂ ਦਾ ਮਨ ਮੋਹ ਲਿਆ,ਭਾਗ ਲੈਣ ਵਾਲਿਆਂ ਦੀ ਹੌਸਲਾ ਅਫਜ਼ਾਈ ਅਤੇ ਸ਼ਲਾਘਾ ਕਰਨ ਲਈ ਸਾਰੇ ਪ੍ਰਤੀਯੋਗੀਆਂ ਨੂੰ ਸਰਟੀਫਿਕੇਟ, ਮੈਡਲ ਅਤੇ ਟਰਾਫੀਆਂ ਦਿੱਤੀਆਂ ਗਈਆਂ,ਇਸ ਫੈਸਟ ਦੇ ਮੇਜ਼ਬਾਨ ਅਤੇ ਆਯੋਜਕ ਫੋਕ ਰੂਟਸ ਭੰਗੜਾ ਅਕੈਡਮੀ ਅਤੇ ਸਟੂਡੀਓ ਦੇ ਡਾਇਰੈਕਟਰ ਹਰਸਿਮਰਨਜੀਤ ਸਿੰਘ ਰਿੱਕੀ ਸਨ।
ਉਨ੍ਹਾਂ ਨੇ ਸਾਰੇ ਮਹਿਮਾਨਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ ਜੋ ਸ਼ੋਅ ਵਿੱਚ ਸ਼ਾਮਲ ਹੋਏ। ਜਗਦੀਪ,ਅਮਨਪ੍ਰੀਤ ਕੌਰ, ਸਹਿਬਾਜ਼ ਸਿੰਘ, ਓਂਕਾਰ ਲਿੱਟ ਆਦਿ ਹਾਜ਼ਰ ਸਨ। ਸ਼ੋਅ ਦੇ ਮੁੱਖ ਸਪਾਂਸਰ ਰੇਜ਼ਰ ਟਰਾਂਸਪੋਰਟ ਸਨ।ਕੇਨ ਗਰੇਵਾਲ, ਅਮਨਦੀਪ ਗਰੇਵਾਲ ਅਤੇ ਹਰਦੀਪ ਗਰੇਵਾਲ। ਮੰਚ ਸੰਚਾਲਨ ਕੇਵਲ ਸਿੰਘ, ਮਨਜੋਧ ਸਿੰਘ ਅਤੇ ਭੁਪਿੰਦਰ ਗਿੱਲ, ਸਰਬ ਸਰਾਂ, ਮਨਪ੍ਰੀਤ ਸਿੰਘ ਨੇ ਕੀਤਾ। ਸ਼ੋਅ ਦੇ ਪ੍ਰਬੰਧਕਾਂ ਨੇ ਮੁੱਖ ਸਪਾਂਸਰਾਂ ਅਤੇ ਮੀਡੀਆ ਗਰੁੱਪ, ਪੰਜਾਬ ਟੂਡੇ ਅਤੇ ਦੇਸ ਪ੍ਰਦੇਸ ਟਾਈਮਜ਼ ਨੂੰ ਸਨਮਾਨਿਤ ਕੀਤਾ। ਇਸ ਸ਼ੋਅ ਵਿੱਚ ਐਮਪੀ ਕੇਵਿਨ ਲੈਮਰੌਕਸ ਅਤੇ ਵਿਧਾਇਕ ਮਿੰਟੂ ਸੰਧੂ ਵੀ ਸ਼ਾਮਲ ਹੋਏ।