spot_img
Friday, March 29, 2024
spot_img
spot_imgspot_imgspot_imgspot_img
Homeਪੰਜਾਬ1 ਜੁਲਾਈ ਤੋਂ ਮੁਫ਼ਤ ਬਿਜਲੀ ਗਾਰੰਟੀ ਲਾਗੂ,51 ਲੱਖ ਘਰਾਂ ਦੇ ਬਿੱਲ ਆਉਣਗੇ...

1 ਜੁਲਾਈ ਤੋਂ ਮੁਫ਼ਤ ਬਿਜਲੀ ਗਾਰੰਟੀ ਲਾਗੂ,51 ਲੱਖ ਘਰਾਂ ਦੇ ਬਿੱਲ ਆਉਣਗੇ ਜ਼ੀਰੋ’

PUNJAB TODAY NEWS CA:-

CHANDIGARH,(PUNJAB TODAY NEWS CA):- ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦੀ ਅਗਵਾਈ ਵਾਲੀ ਆਪ ਸਰਕਾਰ ਨੇ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਦੇ ਹੋਏ ਬਿਜਲੀ ਗਾਰੰਟੀ ਦਾ ਤੋਹਫ਼ਾ ਇੱਕ ਜੁਲਾਈ ਤੋਂ ਲਾਗੂ ਕਰ ਦਿੱਤਾ ਹੈ,ਹੁਣ ਜੁਲਾਈ-ਅਗਸਤ ਦੇ ਬਿੱਲ,ਜੋਕਿ ਸਤੰਬਰ ਦੇ ਪਹਿਲੇ ਹਫਤੇ ਆਏਗਾ, ਇਸ ਵਿੱਚ ਪੰਜਾਬੀਆਂ ਨੂੰ 600 ਯੂਨਿਟ ਬਿਜਲੀ ਮਾਫ਼ (600 units of Electricity Exempted) ਮਿਲੇਗੀ,ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਖੁਦ ਇਸ ਦਾ ਐਲਾਨ ਕੀਤਾ।

ਸੀ.ਐੱਮ. ਮਾਨ (CM Mann) ਨੇ ਕਿਹਾ ਕਿ 1 ਜੁਲਾਈ ਤੋਂ ਮੁਫਤ ਬਿਜਲੀ ਦਾ ਵਾਅਦਾ ਲਾਗੂ ਹੋ ਗਿਆ ਹੈ,ਜੁਲਾਈ-ਅਗਸਤ ਦਾ ਬਿੱਲ ਸਤੰਬਰ ਦੇ ਪਹਿਲੇ ਹਫਤੇ ਆਏਗਾ… ਖੁਸ਼ਖਬਰੀ ਹੈ ਕਿ ਲਗਭਗ 51 ਲੱਖ ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਏਗਾ,ਜੋ ਕਹਿੰਦੇ ਹਾਂ ਉਹ ਪੂਰਾ ਕਰਦੇ ਹਾਂ’।

Free electricity implemented from

ਦੱਸ ਦੇਈਏ ਕਿ ਸਰਕਾਰ ਵੱਲੋਂ ਅਨੂਸੂਚਿਤ ਜਾਤੀ ਭਾਈਚਾਰੇ (Scheduled Caste Communities) ਤੋਂ ਇਲਾਵਾ ਸੁਤਤੰਤਰਤਾ ਸੈਨਾਨੀਆਂ ਅਤੇ ਉਨ੍ਹਾਂ ਦੇ ਵਾਰਸਾਂ (ਪੋਤੇ/ਪੋਤੀਆਂ ਤੱਕ) ਘਰੇਲੂ ਖਪਤਕਾਰਾਂ ਲਈ ਵੀ ਇੱਕ ਕਿਲੋਵਾਟ ਮਨਜ਼ੂਰਸ਼ੁਦਾ ਲੋਡ ਦੀ ਸ਼ਰਤ ਹਟਾ ਦਿੱਤੀ ਗਈ ਹੈ,ਹੁਣ ਉਨ੍ਹਾਂ ਨੂੰ 600 ਯੂਨਿਟ ਬਿਜਲੀ (600 Units of Electricity) ਪੂਰੀ ਤਰ੍ਹਾਂ ਮੁਫਤ ਹੈ,ਮਤਲਬ ਉਨ੍ਹਾਂ ਨੂੰ ਇਸ ਤੋਂ ਵੱਧ ਯੂਨਿਟਾਂ ਹੋਣ ‘ਤੇ ਸਿਰਫ ਇਸੇ ਦਾ ਬਿੱਲ ਭਰਨਾ ਪਏਗਾ।

6 ਜੁਲਾਈ ਨੂੰ ਮੰਤਰੀ ਮੰਡਲ ਵਿੱਚ ਹੋਏ ਫੈਸਲੇ ‘ਤੇ ਪੰਜਾਬੀਆਂ ਨੂੰ 600 ਯੂਨਿਟ ਮੁਫਤ ਬਿਜਲੀ (600 Units of Free Electricity) ‘ਤੇ ਮੋਹਰ ਲਾਈ ਗਈ ਹੈ,ਜਨਰਲ ਕੈਟਾਗਰੀ (General Category) ਨੂੰ 2 ਮਹੀਨੇ ਵਿੱਚ 600 ਯੂਨਿਟ ਮੁਫਤ ਬਿਜਲੀ ਮਿਲੇਗੀ,ਜੇ ਇੱਕ ਯੂਨਿਟ ਵੱਧ ਬਿੱਲ ਹੋਇਆ ਤਾਂ ਪੂਰਾ ਬਿੱਲ ਚੁਕਾਉਣਾ ਪਏਗਾ,ਜੇ ਇਨਕਮ ਟੈਕਸ (Income Tax) ਭਰਦੇ ਹੋ ਤਾਂ 600 ਯੂਨਿਟ ਤੋਂ ਵੱਧ ਬਿਜਲੀ ਖਰਚ ਹੋਈ ਤਾਂ ਪੂਰਾ ਬਿੱਲ ਚੁਕਾਉਣਾ ਪਏਗਾ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments