spot_img
Tuesday, April 23, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਗਰਮੀਆਂ ਦੀਆਂ ਛੁੱਟੀਆਂ ਮਨਾਉਣ ਲਈ ਫਰਾਂਸ ਗਿਆ ਓਟਵਾ (Ottawa) ਦਾ ਟੀਨੇਜਰ ਪੰਜ...

ਗਰਮੀਆਂ ਦੀਆਂ ਛੁੱਟੀਆਂ ਮਨਾਉਣ ਲਈ ਫਰਾਂਸ ਗਿਆ ਓਟਵਾ (Ottawa) ਦਾ ਟੀਨੇਜਰ ਪੰਜ ਦਿਨਾਂ ਤੋਂ ਲਾਪਤਾ

PUNJAB TODAY NEWS CA:-

OTTAWA,(PUNJAB TODAY NEWS CA):- ਗਰਮੀਆਂ ਦੀਆਂ ਛੁੱਟੀਆਂ ਮਨਾਉਣ ਲਈ ਫਰਾਂਸ ਗਿਆ ਓਟਵਾ (Ottawa) ਦਾ ਟੀਨੇਜਰ ਪੰਜ ਦਿਨਾਂ ਤੋਂ ਲਾਪਤਾ ਹੈ,ਰੈਸਕਿਊ (Rescue) ਅਧਿਕਾਰੀਆਂ ਅਨੁਸਾਰ ਇਹ ਟੀਨੇਜਰ ਫਰਾਂਸ ਵਿੱਚ ਐਲਪਸ (ALPS) ਦੀਆਂ ਚੋਟੀਆਂ ਉੱਤੇ ਘੁੰਮਣ ਗਿਆ ਸੀ,ਫਰਾਂਸ (France) ਦੇ ਅਧਿਕਾਰੀਆਂ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 17 ਸਾਲਾ ਯਾਸਿਨ ਜੁਆਲੀ (17-Year-Old Yasin Juali) ਨੂੰ ਆਖਰੀ ਵਾਰੀ 12 ਜੁਲਾਈ ਨੂੰ ਫਰਾਂਸ ਦੇ ਚੈਮੋਨਿਕਸ-ਮੌਂਟ-ਬਲੈਂਕ ਰੀਜਨ (Chamonix-Mont-Blanc Region) ਵਿੱਚ ਦੋਸਤਾਂ ਨਾਲ ਪਹਾੜੀ ਰੇਂਜ ਉੱਤੇ ਵੇਖਿਆ ਗਿਆ ਸੀ।

ਇਹ France,Switzerland ਤੇ Italy Junction ਨੇੜੇ ਇੱਕ ਰਿਜ਼ਾਰਟ ਏਰੀਆ ਹੈ,ਚੈਮੋਨਿਕਸ (Chamonix) ਵਿੱਚ ਜੈ਼ਂਡਰਮਰੀ ਡੀ ਹਾਤ ਮਾਂਟੇਨ (ਪੀਜੀਐਚਐਮ) ਪੈਲੋਟਨ (Gendarmerie de Haute Montagne (PGHM) Platoon) ਦੇ ਕਮਾਂਡਰ ਆਂਦਰੇ ਵਿਏਨੀ ਐਸਪਿਨੈਸ (Commander Andre Vieni Espinance) ਨੇ ਆਖਿਆ ਕਿ ਜੁਆਲੀ ਨੂੰ ਆਖਰੀ ਵਾਰੀ ਟਰੇਲ ਉੱਤੇ ਦੌੜ ਲਾਉਂਦਿਆਂ ਵੇਖਿਆ ਗਿਆ।

ਉਸ ਦੇ ਦੋਸਤਾਂ ਨੇ ਪਿਛਲੇ ਮੰਗਲਵਾਰ ਨੂੰ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਲਿਖਵਾਈ ਸੀ,ਚੈਮੋਨਿਕਸ-ਮੌਂਟ-ਬਲੈਂਕ ਪੀਜੀਐਚਐਮ (Chamonix-Mont-Blanc PGHM) ਵੱਲੋਂ ਇੱਕ ਵਿਅਕਤੀ ਦੇ ਲਾਪਤਾ ਹੋਣ ਉੱਤੇ ਬੁੱਧਵਾਰ ਨੂੰ ਐਲਰਟ ਵੀ ਜਾਰੀ ਕੀਤਾ ਗਿਆ,ਇਹ ਵੀ ਦੱਸਿਆ ਗਿਆ ਕਿ ਚੈਮੋਨਿਕਸ ਤੇ ਮੌਂਟੇਨਵਰਜ਼ (Chamonix And Montainvers) ਦਰਮਿਆਨ ਸਾਰੀਆਂ ਟਰੇਲਜ਼ ਉੱਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ,ਉਸ ਦੀ ਭਾਲ ਕਰਨ ਲਈ 35 ਵਿਅਕਤੀ ਲੱਗੇ ਹੋਏ ਹਨ ਤੇ ਉਨ੍ਹਾਂ ਕੋਲ ਡਰੋਨਜ਼ (Drones) ਤੇ ਸੂਹੀਆ ਕੁੱਤਿਆਂ ਦੀਆਂ ਟੀਮਾਂ ਵੀ ਹਨ।

ਉਨ੍ਹਾਂ ਦੱਸਿਆ ਕਿ ਜੁਆਲੀ ਦੇ ਪਰਿਵਾਰ ਨਾਲ ਵੀ ਪੂਰਾ ਰਾਬਤਾ ਰੱਖਿਆ ਜਾ ਰਿਹਾ ਹੈ,ਉਸ ਦੇ ਦੋਸਤਾਂ ਨੇ ਦੱਸਿਆ ਕਿ ਜੁਆਲੀ ਨੇ ਪਿੱਛੇ ਜਿਹੇ ਹੀ ਓਟਵਾ (Ottawa) ਦੇ ਸਰ ਰੌਬਰਟ ਬਰਡਨ ਹਾਈ ਸਕੂਲ (Sir Robert Burden High School) ਤੋਂ ਆਪਣੀ ਗ੍ਰੈਜੂਏਸ਼ਨ (Graduation) ਮੁਕੰਮਲ ਕੀਤੀ ਸੀ,ਉਸ ਦੀ ਭਾਲ ਲਈ ਕਈ ਪਰਿਵਾਰਕ ਮੈਂਬਰ ਤੇ ਦੋਸਤ ਵੀ ਫਰਾਂਸ (France) ਪਹੁੰਚ ਗਏ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments