AMRITSAR SAHIB,(PUNJAB TODAY NEWS CA):- ਮਹਾਰਾਸ਼ਟਰ ਦੇ ਪੁਣੇ (Pune of Maharashtra) ਦੀ ਰਹਿਣ ਵਾਲੀ 90 ਸਾਲ ਦੀ ਰੀਨਾ ਛਿੱਬਰ (Reena Chibbar) ਸ਼ਨੀਵਾਰ ਨੂੰ ਵਾਹਗਾ ਬਾਰਡਰ (Wagah Border) ਦੇ ਰਸਤੇ ਪਾਕਿਸਤਾਨ ਪਹੁੰਚੀ,ਰੀਨਾ ਦਾ ਜੱਦੀ ਘਰ ਪਾਕਿਸਤਾਨ ਦੇ ਰਾਵਲਪਿੰਡੀ (Rawalpindi) ਸਥਿਤ ਪ੍ਰੇਮ ਨਿਵਾਸ ਵਿਚ ਹੈ,1957 ਵਿਚ ਹੋਈ ਵੰਡ ਦੇ ਬਾਅਦ ਰੀਨਾ ਪਹਿਲੀ ਵਾਰ ਆਪਣੇ ਜੱਦੀ ਘਰ ਨੂੰ ਦੇਖਣ ਤੇ ਦੋਸਤਾਂ ਨੂੰ ਮਿਲਣ ਪਾਕਿਸਤਾਨ ਗਈ ਹੈ,ਦੇਸ਼ ਦੀ ਵੰਡ ਸਮੇਂ ਉਨ੍ਹਾਂ ਦਾ ਪਰਿਵਾਰ ਰਾਵਲਿਪੰਡੀ (Rawalpindi) ਵਿਚ ਦੇਵੀ ਕਾਲਜ ਰੋਡ (Devi College Road) ‘ਤੇ ਰਹਿੰਦਾ ਸੀ।
ਪਾਕਿਸਤਾਨ ਨੇ ਉਨ੍ਹਾਂ ਨੂੰ ਗੁਡਵਿਲ ਜੇਸਚਰ (Goodwill Gesture) ਤਹਿਤ 3 ਮਹੀਨਿਆਂ ਦਾ ਵੀਜ਼ਾ ਦਿੱਤਾ ਹੈ,ਰੀਨਾ ਛਿੱਬਰ ਰੀਨਾ ਛਿੱਬਰ (Reena Chibbar) ਨੇ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਤੋਂ ਵੀਜ਼ਾ ਪ੍ਰੋਸੈੱਸ ਨੂੰ ਆਸਾਨ ਕਰਨ ਦੀ ਅਪੀਲ ਕੀਤੀ ਹੈ,ਰੀਨਾ ਛਿੱਬਰ (Reena Chibbar) ਨੇ ਇਸ ਤੋਂ ਪਹਿਲਾਂ ਵੀ ਕਈ ਵਾਰ ਪਾਕਿਸਤਾਨੀ ਵੀਜ਼ੇ ਲਈ ਅਪਲਾਈ ਕੀਤਾ ਸੀ ਪਰ ਉਨ੍ਹਾਂ ਨੂੰ ਵੀਜ਼ਾ ਨਹੀਂ ਮਿਲ ਸਕਿਆ ਸੀ,ਰੀਨਾ ਨੇ ਕਿਹਾ ਕਿ ਉਹ ਆਪਣੇ ਜੱਦੀ ਘਰ,ਗੁਆਂਢੀਆਂ ਤੇ ਉਨ੍ਹਾਂ ਗਲੀਆਂ ਨੂੰ ਕਦੇ ਨਹੀਂ ਭੁੱਲ ਸਕਦੀ ਹੈ,ਜਦੋਂ ਵੰਡ ਦੇ ਬਾਅਦ ਉਹ ਭਾਰਤ ਆਈ ਸੀ ਤਾਂ ਉਸ ਦੀ ਉਮਰ ਸਿਰਫ 15 ਸਾਲ ਸੀ।
ਰੀਨਾ ਛਿੱਬਰ (Reena Chibbar) ਨੇ ਦੱਸਿਆ ਕਿ ਮੈਂ ਤੇ ਮੇਰੇ ਭਰਾ ਮਾਡਰਨ ਸਕੂਲ (Modern School) ਵਿਚ ਪੜ੍ਹਦੇ ਸੀ,ਨਾਲ ਹੀ ਮੇਰਾ ਇਕ ਭਰਾ ਤੇ ਭੈਣ ਗਾਰਡਨ ਕਾਲਜ (Garden College) ਵਿਚ ਪੜ੍ਹਦੇ ਸੀ,ਮੇਰੇ ਵੱਡੇ ਭਰਾ ਤੇ ਭੈਣਾਂ ਦੇ ਕਈ ਦੋਸਤ ਮੁਸਲਿਮ ਸਨ ਜੋ ਅਕਸਰ ਘਰ ਆਉਂਦੇ ਸਨ,ਮੇਰੇ ਪਿਤਾ ਖੁੱਲ੍ਹੇ ਵਿਚਾਰਾਂ ਵਾਲੇ ਸੀ ਅਤੇ ਉਨ੍ਹਾਂ ਨੇ ਲੜਕੇ-ਲੜਕੀਆਂ ਨਾਲ ਮਿਲਣ ਵਿ ਕੋਈ ਪ੍ਰੇਸ਼ਾਨੀ ਨਹੀਂ ਸੀ,ਰੀਨਾ ਨੇ ਦੱਸਿਆ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਹਿੰਦੂ-ਮੁਸਲਿਮ ਵਰਗਾ ਕੋਈ ਮੁੱਦਾ ਨਹੀਂ ਸੀ,ਇਹ ਸਭ ਕੁਝ ਆਜ਼ਾਦੀ ਦੇ ਬਾਅਦ ਸ਼ੁਰੂ ਹੋਇਆ,ਭਾਰਤ ਦੀ ਵੰਡ ਯਕੀਨਨ ਗਲਤ ਸੀ,ਇਹ ਹੋ ਚੁੱਕਾ ਹੈ ਤਾਂ ਹੁਣ ਦੋਵੇਂ ਸਰਕਾਰ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਤੇ ਵੀਜ਼ਾ ਪ੍ਰੀਤਬੰਧਾਂ ਨੂੰ ਆਸਾਨ ਕਰਨਾ ਚਾਹੀਦਾ।