Thursday, March 23, 2023
spot_imgspot_imgspot_imgspot_img
HomeਪੰਜਾਬFiring In Baltana: 3 ਗੈਂਗਸਟਰ ਗ੍ਰਿਫਤਾਰ ਹੋਟਲ ਮਾਲਕ ਤੋਂ ਪੈਸੇ ਵਸੂਲਣ ਆਇਆ...

Firing In Baltana: 3 ਗੈਂਗਸਟਰ ਗ੍ਰਿਫਤਾਰ ਹੋਟਲ ਮਾਲਕ ਤੋਂ ਪੈਸੇ ਵਸੂਲਣ ਆਇਆ ਸੀ ਭੂਪੀ ਰਾਣਾ ਗੈਂਗ

PUNJAB TODAY NEWS CA:-

MOHALI,(PUNJAB TODAY NEWS CA):- Firing In Baltana:ਪੰਜਾਬ ਦੇ ਮੋਹਾਲੀ ਜ਼ਿਲੇ (Mohali District) ਦੀ ਪੁਲਿਸ ਨੇ ਜ਼ੀਰਕਪੁਰ (Zirakpur) ਦੇ ਬਲਟਾਣਾ ‘ਚ ਐਨਕਾਉਂਟਰ (Encounter) ਤੋਂ ਬਾਅਦ ਭੂਪੀ ਰਾਣਾ ਗੈਂਗ (Bhupi Rana Gang) ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ,ਐਂਟੀ ਗੈਂਗਸਟਰ ਟਾਸਕ ਫੋਰਸ (Anti Gangster Task Force) (AGTF) ਅਤੇ ਮੋਹਾਲੀ ਪੁਲਿਸ (Mohali Police) ਨੇ ਸਾਂਝੇ ਆਪ੍ਰੇਸ਼ਨ ਦੌਰਾਨ ਗੈਂਗਸਟਰਾਂ ਨੂੰ ਫੜਿਆ ਹੈ।

ਐਤਵਾਰ ਰਾਤ ਕਰੀਬ 9 ਵਜੇ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਕਰਾਸ ਫਾਇਰਿੰਗ (Cross Firing) ਹੋਈ,ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੂੰ ਬਲਟਾਣਾ ਦੇ ਇੱਕ ਹੋਟਲ ਮਾਲਕ ਤੋਂ ਫਿਰੌਤੀ ਮੰਗਣ ਦੀ ਸੂਚਨਾ ਮਿਲੀ ਸੀ,ਹੋਟਲ ਰਿਲੈਕਸ ਬਲਟਾਣਾ (Hotel Relax Baltana) ਦੀ ਫਰਨੀਚਰ ਮਾਰਕੀਟ (Furniture Market) ਦੀ ਪਹਿਲੀ ਅਤੇ ਦੂਜੀ ਮੰਜ਼ਿਲ ‘ਤੇ ਬਣਿਆ ਹੈ।

ਜਦੋਂ ਪੁਲਿਸ ਫਿਰੌਤੀ ਵਸੂਲਣ ਆਏ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਅੱਗੇ ਵਧੀ ਤਾਂ ਸਾਹਮਣੇ ਤੋਂ ਗੋਲੀਬਾਰੀ ਹੋ ਗਈ, ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਿਆ,ਫਿਰ ਪੁਲਿਸ ਨੇ ਜਾਲ ਵਿਛਾ ਕੇ 3 ਗੈਂਗਸਟਰਾਂ ਨੂੰ ਕਾਬੂ ਕੀਤਾ,ਆਪ੍ਰੇਸ਼ਨ ਸੈੱਲ ਦੇ ਕਮਾਂਡੋ,ਐਂਬੂਲੈਂਸ ਆਦਿ ਵੀ ਮੌਕੇ ’ਤੇ ਪਹੁੰਚ ਗਏ,ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ (Punjab Police) ਦਾ ਐਸ.ਆਈ. (IS) ਇੱਕ ਗੈਂਗਸਟਰ ਵੀ ਜ਼ਖਮੀ ਹੋਇਆ ਹੈ,ਪੁਲਿਸ ਨੇ ਮੁਲਜ਼ਮਾਂ ਕੋਲੋਂ 2 ਦੇਸੀ ਪਿਸਤੌਲ, 10 ਜਿੰਦਾ ਕਾਰਤੂਸ ਅਤੇ 2 ਖੋਲ ਬਰਾਮਦ ਕੀਤੇ ਹਨ,ਗੈਂਗਸਟਰਾਂ ਦੀ ਪਛਾਣ ਰਣਬੀਰ,ਵਿਸ਼ਾਲ ਅਤੇ ਅਸ਼ੀਸ਼ ਵਾਸੀ ਸੁਲਤਾਨਪੁਰ ਪਿੰਡ ਬਰਵਾਲਾ,ਪੰਚਕੂਲਾ ਵਜੋਂ ਹੋਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular