
Alabama,(Punjab Today News Ca):- ਸਿੱਖਾਂ ਲਈ ਮਾਣ ਵਾਲੀ ਗੱਲ ਹੈ ਕਿ ਅਮਰੀਕਾ (America) ਦੀ ਹਵਾਈ ਫ਼ੌਜ (Air Force) ਪਹਿਲਾ ਦਸਤਾਰਧਾਰੀ ਸਿੱਖ ਨੌਜਵਾਨ ਗੁਰਸ਼ਰਨ ਸਿੰਘ ਵਿਰਕ ਸ਼ਾਮਲ ਹੋ ਗਿਆ ਹੈ,ਬੀਤੇ ਦਿਨੀ ਅਮਰੀਕਾ ਦੀ ਹਵਾਈ ਫ਼ੌਜ ਨੇ ਭਾਰਤੀ ਸਿੱਖ ਕੈਡੇਟ ਗੁਰਸ਼ਰਨ ਸਿੰਘ ਵਿਰਕ (Indian Sikh Cadet Gursharan Singh Virk) ਨੂੰ ਸਾਬਤ ਸਿੱਖੀ ਸਰੂਪ ‘ਚ ਨੌਕਰੀ ‘ਤੇ ਸੇਵਾਵਾਂ ਨਿਭਾਉਣ ਦੀ ਇਜਾਜ਼ਤ ਦਿੱਤੀ ਹੈ।
ਭਾਰਤੀ ਸਿੱਖ ਕੈਡੇਟ ਗੁਰਸ਼ਰਨ ਸਿੰਘ ਵਿਰਕ (Indian Sikh Cadet Gursharan Singh Virk) ਨਾ ਸਿਰਫ਼ ਦਾੜ੍ਹੀ ਅਤੇ ਦਸਤਾਰ ਨਾਲ ਹਵਾਈ ਫ਼ੌਜ (Air Force) ਦੀ ਸੇਵਾ ਨਿਭਾਅ ਸਕੇਗਾ ਬਲਕਿ ਉਸ ਨੂੰ ਕੱਕਾਰ ਧਾਰਨ ਕਰਨ ਦੀ ਇਜਾਜ਼ਤ ਵੀ ਦਿਤੀ ਗਈ ਹੈ।
ਯੂਨੀਵਰਸਿਟੀ ਆਫ਼ ਆਇਓਵਾ (University of Iowa) ਵਿਖੇ ਡਿਟੈਚਮੈਂਟ 255 ਵਿਚ ਸੌਫੋਮੋਰ ਇਨਫ਼ਰਮੇਸ਼ਨ ਅਸ਼ੋਰੈਂਸ ਮੇਜਰ ਗੁਰਸ਼ਰਨ ਸਿੰਘ ਵਿਰਕ (Sophomore Information Assurance Major Gursharan Singh Virk) ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਪੱਗ ਗੁਰੂ ਸਾਹਿਬ (Pag Guru Sahib) ਵੱਲੋਂ ਬਖਸ਼ਿਆ ਤਾਜ ਹੈ,ਜਿਸ ਨੂੰ ਹਰ ਸਿੱਖ ਆਪਣੇ ਸਿਰ ’ਤੇ ਸਜਾਉਣਾ ਚਾਹੁੰਦਾ ਹੈ।
ਉਹਨਾਂ ਕਿਹਾ ਕਿ ਇਤਿਹਾਸਕ ਤੌਰ ‘ਤੇ ਦਸਤਾਰ ਸਜਾਉਣ ਦਾ ਮਨੋਰਥ ਇਹ ਸੀ ਕਿ ਜੇਕਰ ਕਿਸੇ ਨੂੰ ਮਦਦ ਦੀ ਲੋੜ ਹੁੰਦੀ ਹੈ ਅਤੇ ਉਹ ਭੀੜ ਵਿੱਚ ਕਿਸੇ ਨੂੰ ਦਸਤਾਰ ਸਜਾਏ ਵੇਖਦੇ ਹਨ,ਤਾਂ ਉਹ ਜਾਣਦੇ ਹਨ ਕਿ ਉਸ ਸਿੱਖ ਵੱਲੋਂ ਉਨ੍ਹਾਂ ਦੀ ਮਦਦ ਕੀਤੀ ਜਾਵੇਗੀ,ਇਹ ਜਾਣਦੇ ਹੋਏ ਕਿ ਸਿੱਖ ਦਸਤਾਰ (Sikh Turban) ਨੂੰ ਆਪਣਾ ਤਾਜ ਸਮਝਦੇ ਹਨ ਅਤੇ ਇਸ ਨੂੰ ਮਾਣ ਨਾਲ ਪਹਿਨਦੇ ਹਨ।