spot_img
Thursday, April 18, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਸਟੈਟੇਸਟਿਕਸ ਕੈਨੇਡਾ ਵੱਲੋਂ ਅੱਜ ਸਵੇਰੇ ਮਹਿੰਗਾਈ ਸਬੰਧੀ ਆਪਣੇ ਤਾਜ਼ਾ ਅਧਿਐਨ ਨੂੰ ਪੇਸ਼...

ਸਟੈਟੇਸਟਿਕਸ ਕੈਨੇਡਾ ਵੱਲੋਂ ਅੱਜ ਸਵੇਰੇ ਮਹਿੰਗਾਈ ਸਬੰਧੀ ਆਪਣੇ ਤਾਜ਼ਾ ਅਧਿਐਨ ਨੂੰ ਪੇਸ਼ ਕੀਤਾ ਜਾਵੇਗਾ,ਏਜੰਸੀ ਨੂੰ ਖਦਸ਼ਾ ਹੈ ਕਿ ਮਹਿੰਗਾਈ ਦੀ ਦਰ ਹੋਰ ਵੱਧ ਸਕਦੀ ਹੈ

PUNJAB TODAY NEWS CA:-

OTTAWA,(PUNJAB TODAY NEWS CA):- ਸਟੈਟੇਸਟਿਕਸ ਕੈਨੇਡਾ (Statistics Canada) ਵੱਲੋਂ ਅੱਜ ਸਵੇਰੇ ਮਹਿੰਗਾਈ ਸਬੰਧੀ ਆਪਣੇ ਤਾਜ਼ਾ ਅਧਿਐਨ ਨੂੰ ਪੇਸ਼ ਕੀਤਾ ਜਾਵੇਗਾ,ਏਜੰਸੀ (Agency) ਨੂੰ ਖਦਸ਼ਾ ਹੈ ਕਿ ਮਹਿੰਗਾਈ ਦੀ ਦਰ ਹੋਰ ਵੱਧ ਸਕਦੀ ਹੈ,ਅਰਥਸ਼ਾਸਤਰੀਆਂ (Economists) ਦਾ ਮੰਨਣਾ ਹੈ ਕਿ ਫੂਡ ਤੇ ਐਨਰਜੀ (Food And Energy) ਦੀਆਂ ਕੀਮਤਾਂ ਵਿੱਚ ਹੋਏ ਵਾਧੇ ਤੇ ਅਰਥਚਾਰੇ ਦੇ ਮੁੜ ਖੁੱਲ੍ਹਣ ਕਾਰਨ ਜੂਨ ਦੇ ਮਹੀਨੇ ਕੰਜਿ਼ਊਮਰ ਪ੍ਰਾਈਸ ਇੰਡੈਕਸ (Consumer Price Index) ਅੱਠ ਫੀ ਸਦੀ (Eight Percent) ਤੱਕ ਵਧਿਆ।

ਮਈ ਵਿੱਚ ਮਹਿੰਗਾਈ ਦੀ ਦਰ 39 ਸਾਲਾਂ ਵਿੱਚ ਸੱਭ ਤੋਂ ਵੱਧ 7·7 ਫੀ ਸਦੀ ਤੱਕ ਪਹੁੰਚ ਗਈ,ਕੈਨੇਡਾ (Canada) ਵਿੱਚ ਰਹਿਣ-ਸਹਿਣ ਦੀ ਲਾਗਤ ਵਿੱਚ ਲਗਾਤਾਰ ਹੋ ਰਹੇ ਵਾਧੇ ਤੇ ਭੱਤਿਆਂ ਵਿੱਚ ਆ ਰਹੀ ਕਮੀ ਕਾਰਨ ਵੀ ਮਹਿੰਗਾਈ ਦਰ ਉੱਤੇ ਅਸਰ ਪਿਆ ਹੈ,ਸਾਲ ਦਰ ਸਾਲ ਵੱਧਣ ਤੋਂ ਬਾਅਦ ਜੂਨ ਵਿੱਚ ਇਸ ਵਿੱਚ 5·2 ਫੀ ਸਦੀ ਵਾਧਾ ਦਰਜ ਕੀਤਾ ਗਿਆ,ਪਿਛਲੇ ਹਫਤੇ ਬੈਂਕ ਆਫ ਕੈਨੇਡਾ (Bank of Canada) ਵੱਲੋਂ ਆਪਣੀਆਂ ਵਿਆਜ਼ ਦਰਾਂ ਵਿੱਚ ਇੱਕ ਪੂਰਾ ਪਰਸੈਂਟੇਜ ਪੁਆਇੰਟ (Percentage Points) ਦਾ ਵਾਧਾ ਕੀਤਾ ਗਿਆ,ਇਹ ਕੋਸਿ਼ਸ਼ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਵੀ ਕੀਤੀ ਗਈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments