AMRTISAR SAHIB,(PUNJAB TODAY NEWS CA):- ਵਿਸ਼ਵ ਪ੍ਰਸਿਧ ਦੁਰਗਿਆਣਾ ਤੀਰਥ ਕਮੇਟੀ (World famous Durgayana Pilgrimage Committee) ਦੇ ਚੌਣਾ ਦੇ ਨਤੀਜੇ ਆਉਣ ਤੋ ਬਾਦ ਸਾਬਕਾ ਸਿਹਤ ਮੰਤਰੀ ਪੰਜਾਬ ਅਤੇ ਉਘੀ ਸਮਾਜ ਸੇਵਿਕਾ ਪ੍ਰੋ.ਲਕਸ਼ਮੀ ਕਾਂਤਾ ਚਾਵਲਾ ਨੂੰ ਲੋਕਾਂ ਵੱਲੋਂ ਦੁਰਗਿਆਣਾ ਤੀਰਥ ਕਮੇਟੀ (Durgiana Pilgrimage Committee) ਦੇ ਪ੍ਰਧਾਨ ਵਜੋਂ ਚੁਣਿਆ ਗਿਆ ਜਿਸਦੇ ਚਲਦੇ ਸ੍ਰੀ ਦੁਰਗਿਆਣਾ ਤੀਰਥ (Sri Durgiana Tirtha) ਦੀ ਨਵੀ ਬਣੀ ਪ੍ਰਧਾਨ ਲਕਸ਼ਮੀ ਕਾਂਤਾ ਚਾਵਲਾ ਵੱਲੋਂ ਇਸ ਸੇਵਾ ਨੂੰ ਤਨਦੇਹੀ ਨਾਲ ਨਿਭਾਉਣ ਦੀ ਗਲ ਕਹਿੰਦਿਆ ਲੋਕਾਂ ਦਾ ਧੰਨਵਾਦ ਕੀਤਾ।
ਸ਼੍ਰੀ ਦੁਰਗਿਆਣਾ ਕਮੇਟੀ (Sri Durgayana Committee) ਦੀਆਂ ਚੋਣਾਂ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਰਮੇਸ਼ ਸ਼ਰਮਾ ਤੇ ਅਜੇ ਕਪੁਰ ਨੂੰ ਹਰਾ ਕੇ ਪ੍ਰਧਾਨ ਬਣੀ,ਇਸੇ ਤਰ੍ਹਾਂ ਜਨਰਲ ਸੈਕਟਰੀ (General Secretary) ਦੇ ਲਈ ਅਰੁਣ ਖੰਨਾ ਨੇ ਰਾਜੀਵ ਜੋਸ਼ੀ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ,ਵਿੱਤ ਸਕੱਤਰ ਦੇ ਲਈ ਬਿਮਲ ਅਰੋੜਾ ਨੇ ਇੰਜੀ.ਰਮੇਸ਼ ਸ਼ਰਮਾ ਤੇ ਸ਼ਰਤ ਸੇਖੜੀ ਨੂੰ ਹਰਾਇਆ ਹੈ,ਅਤੇ ਮੈਨੇਜਰ ਦੇ ਅਹੁਦੇ ਲਈ ਅਨਿਲ ਸ਼ਰਮਾ ਨੇ ਸੁਰਿੰਦਰ ਕੁਮਾਰ ਗੋਗਾ,ਵਿਪਨ ਚੋਪੜਾ ਤੇ ਸ਼ੁਕਰਾਂਤ ਕਾਲਰਾ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ।