spot_img
Friday, April 19, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਰੌਜਰਜ਼ (Rodgers) ਦੀਆਂ ਸੇਵਾਵਾਂ 15 ਘੰਟੇ ਲਈ ਠੱਪ ਹੋਣ ਦੇ ਮਾਮਲੇ ਵਿੱਚ...

ਰੌਜਰਜ਼ (Rodgers) ਦੀਆਂ ਸੇਵਾਵਾਂ 15 ਘੰਟੇ ਲਈ ਠੱਪ ਹੋਣ ਦੇ ਮਾਮਲੇ ਵਿੱਚ ਹਾਊਸ ਆਫ ਕਾਮਨਜ਼ਦੀ ਇੰਡਸਟਰੀ ਕਮੇਟੀ ਵੱਲੋਂ ਦੋ ਸੁਣਵਾਈਆਂ ਕੀਤੀਆਂ ਜਾਣਗੀਆਂ

PUNJAB TODAY NEWS CA:-

OTTAWA,(PUNJAB TODAY NEWS CA):- ਰੌਜਰਜ਼ (Rodgers) ਦੀਆਂ ਸੇਵਾਵਾਂ 15 ਘੰਟੇ ਲਈ ਠੱਪ ਹੋਣ ਦੇ ਮਾਮਲੇ ਵਿੱਚ ਹਾਊਸ ਆਫ ਕਾਮਨਜ਼ (House of Commons) ਦੀ ਇੰਡਸਟਰੀ ਕਮੇਟੀ (Industry Committee) ਵੱਲੋਂ ਦੋ ਸੁਣਵਾਈਆਂ ਕੀਤੀਆਂ ਜਾਣਗੀਆਂ,ਰੌਜਰਜ਼ (Rodgers) ਦੀਆਂ ਸੇਵਾਵਾਂ ਵਿੱਚ ਬੀਤੇ ਦਿਨੀਂ ਆਈ ਇਸ ਦਿੱਕਤ ਕਾਰਨ ਕਈ ਮਿਲੀਅਨ ਕੈਨੇਡੀਅਨਜ਼ (Million Canadians) ਦਾ ਸੰਚਾਰ ਹੋਰਨਾਂ ਥਾਂਵਾਂ ਨਾਲੋਂ ਟੁੱਟ ਗਿਆ ਸੀ।


8 ਜੁਲਾਈ ਨੂੰ ਰੌਜਰਜ਼ ਦੀਆਂ ਮੋਬਾਈਲ ਤੇ ਇੰਟਰਨੈੱਟ ਸੇਵਾਵਾਂ (Mobile And Internet Services) ਬੰਦ ਹੋਣ ਕਾਰਨ ਇਸ ਦੇ ਕਸਟਮਰਜ਼ (Customers) ਲਈ ਏਟੀਐਮ ਸੇਵਾਵਾਂ,ਬੈਂਕਿੰਗ ਸਿਸਟਮ (ATM Services,Banking System) ਤੇ ਕਈ ਕੈਨੇਡੀਅਨ ਸ਼ਹਿਰਾਂ (Canadian Cities) ਵਿੱਚ 911 ਉੱਤੇ ਕੀਤੀ ਜਾਣ ਵਾਲੀ ਐਮਰਜੰਸੀ ਕਾਲ (Emergency Call) ਦੀ ਸਹੂਲਤ ਤੱਕ ਠੱਪ ਪੈ ਗਈ ਸੀ,ਕਮੇਟੀ ਵੱਲੋਂ 15 ਜੁਲਾਈ ਨੂੰ ਐਮਰਜੰਸੀ ਮੀਟਿੰਗ (Emergency Meeting) ਕੀਤੀ ਗਈ ਤੇ ਸਰਬਸੰਮਤੀ ਨਾਲ ਇਸ ਮਾਮਲੇ ਦੀ ਜਾਂਚ ਕਰਨ ਲਈ ਵੋਟ ਕੀਤਾ ਗਿਆ।


ਰੌਜਰਜ਼ (Rodgers) ਦੇ ਐਗਜ਼ੈਕਟਿਵਜ਼,ਇਨੋਵੇਸ਼ਨ ਮੰਤਰੀ ਫਰੈਂਕੌਇਸ-ਫਿਲਿਪ ਸ਼ੈਂਪੇਨ (Executives, Innovation Minister François-Philippe Champagne) ਤੇ ਕੈਨੇਡੀਅਨ ਟੈਲੀਵਿਜ਼ਨ ਐਂਡ ਟੈਲੀਕਮਿਊਨਿਕੇਸ਼ਨਜ਼ ਕਮਿਸ਼ਨ (Canadian Television and Telecommunications Commission) ਦੇ ਅਧਿਕਾਰੀ ਇਸ ਸੁਣਵਾਈ ਵਿੱਚ ਹਿੱਸਾ ਲੈਣਗੇ,ਕਮੇਟੀ ਇਸ ਤਰ੍ਹਾਂ ਦੀ ਗੜਬੜੀ ਦੇ ਕਾਰਨਾਂ,ਇਸ ਕਾਰਨ ਪਏ ਪ੍ਰਭਾਵ ਦਾ ਪਤਾ ਲਾਉਣਾ ਚਾਹੁੰਦੀ ਹੈ,ਤੇ ਇਸ ਦੇ ਨਾਲ ਹੀ ਭਵਿੱਖ ਵਿੱਚ ਇਸ ਤਰ੍ਹਾਂ ਦੀ ਗੜਬੜ ਨਾ ਹੋਵੇ ਇਹ ਵੀ ਯਕੀਨੀ ਬਣਾਉਣਾ ਚਾਹੁੰਦੀ ਹੈ।


ਜਿ਼ਕਰਯੋਗ ਹੈ ਕਿ ਇਸ ਗੜਬੜੀ ਤੋਂ ਬਾਅਦ ਸੈ਼ਂਪੇਨ (Champagne) ਨੇ ਕੈਨੇਡਾ (Canada) ਦੀਆਂ ਵੱਡੀਆਂ ਟੈਲੀਕੌਮ ਕੰਪਨੀਆਂ (Telecom Companies) ਨੂੰ ਇਸ ਤਰ੍ਹਾਂ ਦੀ ਗੜਬੜੀ ਦੌਰਾਨ ਇੱਕ ਦੂਜੇ ਦੀ ਮਦਦ ਲਈ ਅੱਗੇ ਆਉਣ ਦੀ ਹਦਾਇਤ ਕੀਤੀ ਸੀ,ਇਸ ਤੋਂ ਇਲਾਵਾ ਐਮਰਜੰਸੀਜ਼ (Emergencies) ਦੌਰਾਨ ਕੈਨੇਡੀਅਨਜ਼ (Canadians) ਨੂੰ ਬਿਹਤਰ ਸੂਚਿਤ ਕਰਨ ਲਈ ਕਮਿਊਨਿਕੇਸ਼ਨ ਪ੍ਰੋਟੋਕਾਲ (Communication Protocol) ਅਪਨਾਉਣ ਲਈ ਵੀ ਆਖਿਆ ਗਿਆ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments