spot_img
Wednesday, April 24, 2024
spot_img
spot_imgspot_imgspot_imgspot_img
Homeਰਾਸ਼ਟਰੀਅਰਪਿਤਾ ਮੁਖਰਜੀ ਦੀਆਂ ਚਾਰ ‘ਗਾਇਬ’ ਕਾਰਾਂ ਦੀ ਭਾਲ ਕਰ ਰਹੀ ED,ਤਲਾਸ਼ੀ ਦੌਰਾਨ...

ਅਰਪਿਤਾ ਮੁਖਰਜੀ ਦੀਆਂ ਚਾਰ ‘ਗਾਇਬ’ ਕਾਰਾਂ ਦੀ ਭਾਲ ਕਰ ਰਹੀ ED,ਤਲਾਸ਼ੀ ਦੌਰਾਨ ਕਰੀਬ 30 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ

PUNJAB TODAY NEWS CA:-

WEST BANGAL,(PUNJAB TODAY NEWS CA):- ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਗ੍ਰਿਫਤਾਰ ਪੱਛਮੀ ਬੰਗਾਲ (West Bengal) ਦੇ ਮੰਤਰੀ ਪਾਰਥਾ ਚੈਟਰਜੀ (Minister Partha Chatterjee) ਦੀ ਕਰੀਬੀ ਸਹਿਯੋਗੀ ਅਰਪਿਤਾ ਮੁਖਰਜੀ ਦੇ ਚੌਥੇ ਘਰ ਦੀ ਵੀਰਵਾਰ ਨੂੰ ਤਲਾਸ਼ੀ ਲਈ ਗਈ,ਇਸ ਤੋਂ ਪਹਿਲਾਂ ਅਰਪਿਤਾ ਮੁਖਰਜੀ (Partha Chatterjee) ਦੇ ਇਕ ਹੋਰ ਘਰ ਦੀ ਤਲਾਸ਼ੀ ਦੌਰਾਨ ਕਰੀਬ 30 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਸੀ,ਹੁਣ ਈਡੀ (ED) ਦੇ ਸੂਤਰਾਂ ਮੁਤਾਬਕ ਅਰਪਿਤਾ ਦੀਆਂ ਚਾਰ ਗੱਡੀਆਂ ਦੀ ਭਾਲ ਕੀਤੀ ਜਾ ਰਹੀ ਹੈ,ਇਹ ਗੱਡੀਆਂ ਅਰਪਿਤਾ ਦੇ ਡਾਇਮੰਡ ਸਿਟੀ ਫਲੈਟ (Diamond City Flat) ਵਾਲੇ ਘਰ ਤੋਂ ਗਾਇਬ ਹਨ।

ਅਰਪਿਤਾ ਦੀ ਗ੍ਰਿਫਤਾਰੀ ਦੇ ਸਮੇਂ ਸਿਰਫ ਇੱਕ ਚਿੱਟੇ ਰੰਗ ਦੀ ਮਰਸਡੀਜ਼ ਕਾਰ (A White Mercedes Car) ਜ਼ਬਤ ਕੀਤੀ ਗਈ ਸੀ,ਈਡੀ (ED) ਦੇ ਸੂਤਰਾਂ ਅਨੁਸਾਰ ਇਨ੍ਹਾਂ ਗਾਇਬ ਵਾਹਨਾਂ ਵਿੱਚ ਭਾਰੀ ਮਾਤਰਾ ਵਿੱਚ ਨਕਦੀ ਸੀ,ਈਡੀ (ED) ਵੱਲੋਂ ਇਨ੍ਹਾਂ ਵਾਹਨਾਂ ਦੀ ਭਾਲ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਕਈ ਸੀਸੀਟੀਵੀ ਫੁਟੇਜਾਂ (CCTV Footages) ਦੀ ਜਾਂਚ ਕੀਤੀ ਜਾ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਮਮਤਾ ਬੈਨਰਜੀ (Mamata Banerjee) ਨੇ ਪਾਰਥਾ ਚੈਟਰਜੀ (Partha Chatterjee) ਨੂੰ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਹੈ,ਅਭਿਸ਼ੇਕ ਬੈਨਰਜੀ (Abhishek Banerjee) ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ,ਇਸ ਤੋਂ ਪਹਿਲਾਂ ਵੀਰਵਾਰ ਨੂੰ ਬੰਗਾਲ ਦੇ ਸਾਬਕਾ ਮੰਤਰੀ ਪਾਰਥਾ ਚੈਟਰਜੀ (Former Minister Partha Chatterjee) ਦੇ ਕਰੀਬੀ ਸਹਿਯੋਗੀ ਦੇ ਚੌਥੇ ਘਰ ਦੀ ਤਲਾਸ਼ੀ ਲਈ ਗਈ ਸੀ,ਧਿਆਨ ਯੋਗ ਹੈ ਕਿ ਅਰਪਿਤਾ ਮੁਖਰਜੀ (Arpita Mukherjee) ਦੇ ਇੱਕ ਹੋਰ ਘਰ ਦੀ ਤਲਾਸ਼ੀ ਦੌਰਾਨ ਕਰੀਬ 30 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments