spot_img
Friday, April 19, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਕਿਊਬਿਕ ਪੁਲਿਸ (Quebec Police) ਵੱਲੋਂ ਬੁੱਧਵਾਰ ਨੂੰ ਇੱਕ ਆਰਸੀਐਮਪੀ ਅਧਿਕਾਰੀ (RCMP Officer)...

ਕਿਊਬਿਕ ਪੁਲਿਸ (Quebec Police) ਵੱਲੋਂ ਬੁੱਧਵਾਰ ਨੂੰ ਇੱਕ ਆਰਸੀਐਮਪੀ ਅਧਿਕਾਰੀ (RCMP Officer) ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ

PUNJAB TODAY NEWS CA:-

QUEBEC,(PUNJAB TODAY NEWS CA):- ਕਿਊਬਿਕ ਪੁਲਿਸ (Quebec Police) ਵੱਲੋਂ ਬੁੱਧਵਾਰ ਨੂੰ ਇੱਕ ਆਰਸੀਐਮਪੀ ਅਧਿਕਾਰੀ (RCMP Officer) ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ,ਇਸ ਆਰਸੀਐਮਪੀ ਅਧਿਕਾਰੀ (RCMP Officer) ਉੱਤੇ ਸੇਂਟ ਜੀਨ ਸੁਰ ਰਿਚੇਲਿਊ (Saint Jean Sur Richelieu) ਸਥਿਤ ਆਪਣੇ ਘਰ ਵਿੱਚ ਇੱਕ ਮਹਿਲਾ ਤੇ ਟੀਨੇਜਰ ਉੱਤੇ ਕਥਿਤ ਤੌਰ ਉੱਤੇ ਹਮਲਾ ਕਰਨ ਦਾ ਦੋਸ਼ ਸੀ।


ਇਸ ਮਾਮਲੇ ਦੀ ਜਾਂਚ ਕਿਊਬਿਕ ਬਿਊਰੋ ਆਫ ਇਨਵੈਸਟੀਗੇਸ਼ਨ (ਬੀਈਆਈ) (Quebec Bureau of Investigation (BEI)) ਵੱਲੋਂ ਕੀਤੀ ਜਾ ਰਹੀ ਹੈ,ਬੀਈਆਈ ਅਨੁਸਾਰ ਸੇਂਟ ਜੀਨ ਸੁਰ ਰਿਚੇਲਿਊ ਪੁਲਿਸ (ਐਸਜੇਐਸਆਰ) (According to BEI, St. Jean Sur Richelieu Police (SJSR)) ਨੂੰ ਤੜ੍ਹਕੇ 2:05 ਉੱਤੇ 911 ਕਾਲ ਆਈ,ਇਹ ਕਾਲ ਇੱਕ ਵਿਅਕਤੀ ਵੱਲੋਂ ਕੀਤੀ ਗਈ ਸੀ,ਤੇ ਉਸ ਨੇ ਦੱਸਿਆ ਕਿ ਉਸ ਤੋਂ ਵੱਡੀ ਗੜਬੜ ਹੋ ਗਈ ਹੈ।

ਜਦੋਂ ਪੁਲਿਸ ਬਾਇਟ ਸਟਰੀਟ ਉੱਤੇ ਸਥਿਤ ਘਰ ਪਹੁੰਚੀ ਤਾਂ ਇੱਕ ਵਿਅਕਤੀ,ਜੋ ਕਿ ਆਰਸੀਐਮਪੀ ਅਧਿਕਾਰੀ ਸੀ,ਹੱਥ ਵਿੱਚ ਚਾਕੂ ਲਈ ਖੜ੍ਹਾ ਸੀ,ਪੁਲਿਸ ਅਧਿਕਾਰੀਆਂ ਵੱਲੋਂ ਗੋਲੀ ਚਲਾਈ ਗਈ ਤੇ 48 ਸਾਲਾ ਇਹ ਵਿਅਕਤੀ ਜ਼ਖ਼ਮੀ ਹੋ ਗਿਆ,ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।


ਘਰ ਦੇ ਅੰਦਰੋਂ ਪੁਲਿਸ ਨੂੰ ਇੱਕ ਮਹਿਲਾ ਤੇ ਟੀਨੇਜਰ (Teenager) ਮਿਲੇ,ਜੋ ਬੁਰੀ ਤਰ੍ਹਾਂ ਜ਼ਖ਼ਮੀ ਸਨ,ਉਨ੍ਹਾਂ ਨੂੰ ਵੀ ਨਾਜ਼ੁਕ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ,ਗੁਆਂਢੀਆਂ ਨੇ ਦੱਸਿਆ ਕਿ ਉਹ ਬਹੁਤ ਵਧੀਆ ਪਰਿਵਾਰ ਸੀ,ਉਹ ਚੰਗੇ ਲੋਕ ਸਨ,ਇਹ ਸਾਰਾ ਕੁੱਝ ਉਨ੍ਹਾਂ ਦੇ ਘਰ ਵਾਪਰੇਗਾ ਇਸ ਦਾ ਕੋਈ ਅੰਦਾਜ਼ਾ ਵੀ ਨਹੀਂ ਸੀ ਲਗਾ ਸਕਦਾ,ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments