spot_img
Tuesday, April 23, 2024
spot_img
spot_imgspot_imgspot_imgspot_img
Homeਰਾਸ਼ਟਰੀਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਜ਼ਿਲ੍ਹੇ 'ਚ ਆਏ ਹੜ੍ਹ ਕਾਰਨ 150 ਤੋਂ ਵੱਧ...

ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਜ਼ਿਲ੍ਹੇ ‘ਚ ਆਏ ਹੜ੍ਹ ਕਾਰਨ 150 ਤੋਂ ਵੱਧ ਲੋਕ ਫਸੇ,ਬਚਾਅ ਕਾਰਜ ਜਾਰੀ

PUNJAB TODAY NEWS CA:-

SPITI,(PUNJAB TODAY NEWS CA):- ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਜ਼ਿਲ੍ਹੇ ‘ਚ ਹੜ੍ਹ ਕਾਰਨ 150 ਤੋਂ ਵੱਧ ਲੋਕ ਫਸੇ ਹੋਏ ਹਨ,ਲਾਹੌਲ-ਸਪਿਤੀ ਜ਼ਿਲ੍ਹਾ ਐਮਰਜੈਂਸੀ ਆਪ੍ਰੇਸ਼ਨ ਸੈਂਟਰ (ਡੀਈਓਸੀ) (Lahaul-Spiti District Emergency Operation Center (DEOC)) ਅਨੁਸਾਰ ਪ੍ਰਸ਼ਾਸਨ,ਪੁਲਿਸ ਤੇ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) (Border Roads Organization (BRO)) ਦੇ ਮੁਲਾਜ਼ਮਾਂ ਦੀ ਇਕ ਬਚਾਅ ਟੀਮ ਮੌਕੇ ਉਤੇ ਪਹੁੰਚ ਗਈ ਹੈ।

ਡੀਈਓਸੀ (DEOC) ਅਨੁਸਾਰ ਐਤਵਾਰ ਸਵੇਰੇ 11.15 ਵਜੇ ਦੇ ਕਰੀਬ ਦੋਰਨੀ ਨਾਲੇ ਵਿੱਚ ਆਏ ਹੜ੍ਹ ਕਾਰਨ ਲਾਹੌਲ ਉਪ ਮੰਡਲ ਵਿੱਚ ਛੱਤਰੂ ਤੇ ਦੋਰਨੀ ਮੋੜ ਨੇੜੇ 150 ਤੋਂ ਵੱਧ ਲੋਕ ਫਸ ਗਏ,ਵਿਭਾਗ ਨੇ ਕਿਹਾ ਕਿ ਕੇਲੋਂਗ ਸਬ ਡਿਵੀਜ਼ਨ (Keylong Sub Division) ਦੇ ਨਾਇਬ ਤਹਿਸੀਲਦਾਰ,ਪੁਲਿਸ ਤੇ ਬੀਆਰਓ ਮੁਲਾਜ਼ਮਾਂ (BRO Employees) ਦੇ ਨਾਲ ਬਚਾਅ ਕਾਰਜ ਲਈ ਮੌਕੇ ਉਤੇ ਮੌਜੂਦ ਹਨ।

ਪਿਛਲੇ ਮਹੀਨੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਕੁੱਲੂ (Kullu) ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ ਹੋਈ ਸੀ,ਪਿੰਡ ਦੇ ਦਰਜਨਾਂ ਘਰਾਂ ਤੇ ਕੈਂਪਿੰਗ ਸਾਈਟਾਂ ਨੂੰ ਨੁਕਸਾਨ ਪੁੱਜਿਆ,ਕੁੱਲੂ (Kullu) ਦੇ ਏਡੀਐਮ ਅਨੁਸਾਰ ਮਨੀਕਰਨ ਘਾਟੀ ਵਿੱਚ ਬੱਦਲ ਫਟ ਗਿਆ ਤੇ ਹੜ੍ਹ ਨੇ ਕੈਂਪਿੰਗ ਸਾਈਟ (Camping Site) ਨੂੰ ਆਪਣੀ ਲਪੇਟ ਵਿੱਚ ਲੈ ਲਿਆ,ਇਸ ਦੌਰਾਨ ਚੋਜ ਪਿੰਡ ਨੂੰ ਜਾਣ ਵਾਲਾ ਪੁਲ ਵੀ ਨੁਕਸਾਨਿਆ ਗਿਆ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments