spot_img
Friday, April 19, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਕਥਿਤ ਤੌਰ ਉੱਤੇ ਹਾਕੀ ਕੈਨੇਡਾ ਦੇ ਖਿਡਾਰੀਆਂ ਉੱਤੇ ਸਾਮੂਹਿਕ ਜਿਨਸੀ ਹਮਲਾ ਕਰਨ...

ਕਥਿਤ ਤੌਰ ਉੱਤੇ ਹਾਕੀ ਕੈਨੇਡਾ ਦੇ ਖਿਡਾਰੀਆਂ ਉੱਤੇ ਸਾਮੂਹਿਕ ਜਿਨਸੀ ਹਮਲਾ ਕਰਨ ਦਾ ਦੋਸ਼ ਲਾਉਣ ਵਾਲੀ ਮਹਿਲਾ ਨੇ ਪੌਲੀਗ੍ਰੈਫ ਟੈਸਟ ਪਾਸ ਕਰ ਲਿਆ ਹੈ

PUNJAB TODAY NEWS CA:-

OTTAWA,(PUNJAB TODAY NEWS CA):- ਕਥਿਤ ਤੌਰ ਉੱਤੇ ਹਾਕੀ ਕੈਨੇਡਾ (Hockey Canada) ਦੇ ਖਿਡਾਰੀਆਂ ਉੱਤੇ ਸਾਮੂਹਿਕ ਜਿਨਸੀ ਹਮਲਾ ਕਰਨ ਦਾ ਦੋਸ਼ ਲਾਉਣ ਵਾਲੀ ਮਹਿਲਾ ਨੇ ਪੌਲੀਗ੍ਰੈਫ ਟੈਸਟ ਪਾਸ (Pass The Polygraph Test) ਕਰ ਲਿਆ ਹੈ,ਇਹ ਜਾਣਕਾਰੀ ਉਸ ਦੇ ਵਕੀਲ ਨੇ ਮੰਗਲਵਾਰ ਨੂੰ ਦਿੱਤੀ,ਮੰਗਲਵਾਰ ਨੂੰ ਪਰਸਨਲ ਇੰਜਰੀ ਲਾਇਰ ਰੌਬਰਟ ਤਲਚ (Personal Injury Lawyer Robert Talach) ਵੱਲੋਂ ਜਾਰੀ ਕੀਤੇ ਬਿਆਨ ਵਿੱਚ ਆਖਿਆ ਗਿਆ ਕਿ ਮਹਿਲਾ ਨੇ ਇਹ ਲਾਈ ਡਿਟੈਕਟਰ ਟੈਸਟ (Lie Detector Test) ਸਫਲਤਾ ਨਾਲ ਪਾਸ ਕਰ ਲਿਆ।

ਪੌਲੀਗ੍ਰੈਫ ਟੈਸਟ (Polygraph Test) ਦੇ ਨਤੀਜੇ ਲੰਡਨ ਪੁਲਿਸ,ਹਾਕੀ ਕੈਨੇਡਾ ਰਵਿਊ (London Police,Hockey Canada Review) ਤੇ ਐਨਐਚਐਲ (NHL) ਜਾਂਚਕਾਰਾਂ ਨੂੰ ਮੁਹੱਈਆ ਕਰਵਾਏ ਗਏ ਹਨ,ਜਿ਼ਕਰਯੋਗ ਹੈ ਕਿ ਮਹਿਲਾ ਨੇ ਦੋਸ਼ ਲਾਇਆ ਸੀ ਕਿ ਹਾਕੀ ਕੈਨੇਡਾ (Hockey Canada) ਦੇ ਅੱਠ ਖਿਡਾਰੀਆਂ,ਜਿਨ੍ਹਾਂ ਵਿੱਚ ਕੈਨੇਡਾ 2018 ਦੀ ਵਰਲਡ ਜੂਨੀਅਰ ਟੀਮ ਦੇ ਮੈਂਬਰ ਵੀ ਸ਼ਾਮਲ ਸਨ, ਨੇ ਚਾਰ ਸਾਲ ਪਹਿਲਾਂ ਲੰਡਨ,ਓਨਟਾਰੀਓ (Ontario) ਵਿੱਚ ਹਾਕੀ ਕੈਨੇਡਾ (Hockey Canada) ਦੇ ਇੱਕ ਗਾਲਾ ਈਵੈਂਟ (Gala event) ਤੋਂ ਬਾਅਦ ਉਸ ਉੱਤੇ ਜਿਨਸੀ ਹਮਲਾ ਕੀਤਾ ਸੀ।


ਇਸ ਮਹਿਲਾ ਵੱਲੋਂ ਸਟੇਟਮੈਂਟ ਆਫ ਕਲੇਮ (Statement of Claim) 20 ਅਪਰੈਲ, 2022 ਨੂੰ ਦਰਜ ਕਰਵਾਈ ਗਈ ਸੀ ਤੇ ਹਾਕੀ ਕੈਨੇਡਾ ਵੱਲੋਂ 24 ਮਈ ਨੂੰ ਮਸਲਾ ਸੈਟਲ ਕਰ ਲਿਆ ਗਿਆ,ਸਿ਼ਕਾਇਤਕਰਤਾ ਨੇ ਹਾਕੀ ਕੈਨੇਡਾ (Hockey Canada), ਕੈਨੇਡੀਅਨ ਹਾਕੀ ਲੀਗ (Canadian Hockey League) ਦੇ ਕੁੱਝ ਖਿਡਾਰੀਆਂ,ਜਿਨ੍ਹਾਂ ਦੇ ਨਾਂਵਾਂ ਦਾ ਖੁਲਾਸਾ ਨਹੀਂ ਕੀਤਾ ਗਿਆ, ਤੋਂ 3·5 ਮਿਲੀਅਨ ਡਾਲਰ ਦੇ ਹਰਜਾਨੇ ਦੀ ਮੰਗ ਕੀਤੀ ਸੀ,ਇਸ ਸੈਟਲਮੈਂਟ (Settlement) ਦਾ ਵੇਰਵਾ ਜਨਤਕ ਨਹੀਂ ਕੀਤਾ ਗਿਆ ਤੇ ਨਾ ਹੀ ਮਹਿਲਾ ਵੱਲੋਂ ਲਾਏ ਗਏ ਦੋਸ਼ ਅਦਾਲਤ ਵਿੱਚ ਸਿੱਧ ਹੋਏ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments