JALANDHAR,(PUNJAB TODAY NEWS CA):- ਦੁਨੀਆ ਭਰ ‘ਚ ਨੂਰਾਂ ਸਿਸਟਰਜ਼ (Nooran Sisters) ਦੇ ਨਾਂ ਨਾਲ ਮਸ਼ਹੂਰ ਮਹਿਲਾ ਸੂਫੀ ਗਾਇਕਾਂ (Famous Female Sufi Singers) ਦੀ ਜੋੜੀ ਦੀ ਮੈਂਬਰ ਜੋਤੀ ਨੂਰਾਂ (Joti Nooran) ਨੇ ਆਪਣੇ ਪਤੀ ‘ਤੇ ਉਸ ਨਾਲ ਮਾਰਨ-ਕੁੱਟਣ ਦੇ ਦੋਸ਼ ਲਾਏ ਹਨ,ਜਲੰਧਰ (Jalandhar) ਵਿੱਚ ਸ਼ਨੀਵਾਰ ਨੂੰ ਜੋਤੀ ਨੂਰਾਂ ਨੇ ਦੋਸ਼ ਲਾਇਆ ਕਿ ਉਸ ਦਾ ਪਤੀ ਕੁਣਾਲ ਪਾਸੀ ਅੱਵਲ ਦਰਜੇ ਦਾ ਨਸ਼ੇੜੀ ਹੈ,ਉਸ ਨੇ ਕੁਣਾਲ ਤੋਂ ਤਲਾਕ ਲਈ ਅਦਾਲਤ ਵਿੱਚ ਕੇਸ ਫਾਈਲ ਕਰ ਦਿੱਤਾ ਹੈ।
ਨੂਰਾਂ ਸਿਸਟਰਜ਼ ਦੇ ਨਾਮ ਨਾਲ ਮਸ਼ਹੂਰ,ਸੁਲਤਾਨਾ ਨੂਰਾਂ ਅਤੇ ਜੋਤੀ ਨੂਰਾਂ ਜਲੰਧਰ (Sultana Noor And Jyoti Noor Jalandhar) ਨਾਲ ਤਾਅਲੁਕ ਰਖਦੀਆਂ ਹਨ,ਦੋਵੇਂ ਭੈਣਾਂ ਵਿੱਚੋਂ ਜੋਤੀ ਨੂਰਾਂ (Joti Nooran) ਵੱਡੀ ਹੈ,ਸ਼ਨੀਵਾਰ ਨੂੰ ਬੁਲਾਈ ਗਈ ਪ੍ਰੈੱਸ ਕਾਨਫਰੰਸ (Press Conference) ‘ਚ ਜੋਤੀ ਨੂਰਾਂ (Joti Nooran) ਨੇ ਕਿਹਾ ਕਿ ਉਸ ਨੇ 2014 ‘ਚ ਆਪਣੀ ਮਰਜ਼ੀ ਨਾਲ ਕੁਨਾਲ ਪਾਸੀ ਨਾਲ ਵਿਆਹ ਕੀਤਾ ਸੀ,ਵਿਆਹ ਦੇ ਇੱਕ ਸਾਲ ਤੱਕ ਸਭ ਕੁਝ ਠੀਕ ਰਿਹਾ ਪਰ ਇਸ ਤੋਂ ਬਾਅਦ ਕੁਨਾਲ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।
ਸੂਫੀ ਗਾਇਕਾ (Sufi Singer) ਨੇ ਆਪਣੇ ਪਤੀ ‘ਤੇ 20 ਕਰੋੜ ਰੁਪਏ ਗਾਇਬ ਕਰਨ ਦਾ ਵੀ ਦੋਸ਼ ਲਗਾਇਆ ਹੈ,ਜੋਤੀ ਨੂਰਾਂ (Joti Nooran) ਨੇ ਕਿਹਾ ਕਿ ਉਸ ਨੇ ਦੇਸ਼-ਵਿਦੇਸ਼ ਵਿੱਚ ਸ਼ੋਅ ਕਰਕੇ ਜੋ ਵੀ ਕਮਾਈ ਕੀਤੀ ਸੀ,ਉਸ ਦੇ ਪਤੀ ਕੁਨਾਲ ਪਾਸੀ ਨੇ ਗਾਇਬ ਕਰ ਦਿੱਤੀ,ਹੁਣ ਉਸਦੇ ਖਾਤੇ ਵਿੱਚ ਸਿਰਫ਼ 92 ਹਜ਼ਾਰ ਰੁਪਏ ਬਚੇ ਹਨ,ਜੋਤੀ ਨੇ ਦੱਸਿਆ ਕਿ ਕੁਨਾਲ ਪੈਸੇ ਦਾ ਸਾਰਾ ਹਿਸਾਬ-ਕਿਤਾਬ ਰੱਖਦਾ ਸੀ,ਉਹ ਉਸ ਦੇ ਸ਼ੋਅ ਵੀ ਬੁੱਕ ਕਰਦਾ ਸੀ,ਕਈ ਵਾਰ ਪੁੱਛਣ ‘ਤੇ ਵੀ ਕੁਣਾਲ ਨੇ ਉਸ ਨੂੰ ਕੋਈ ਹਿਸਾਬ ਨਹੀਂ ਦਿੱਤਾ,ਕੁਣਾਲ ਨੇ ਅਫੀਮ-ਚਰਸ ਅਤੇ ਗਾਂਜੇ ਤੋਂ ਇਲਾਵਾ ਹੋਰ ਮਹਿੰਗੇ ਨਸ਼ੇ ‘ਤੇ ਸਾਰਾ ਪੈਸਾ ਖਰਚ ਕਰ ਦਿੱਤਾ।
ਪਿਛਲੇ ਸੱਤ-ਅੱਠ ਸਾਲਾਂ ‘ਚ ਪੁਲਿਸ (Police) ਨੂੰ ਕੋਈ ਸ਼ਿਕਾਇਤ ਨਾ ਦੇਣ ਦੇ ਸਵਾਲ ‘ਤੇ ਜੋਤੀ ਨੇ ਕਿਹਾ ਕਿ ਉਸ ਨੂੰ ਲੱਗਦਾ ਸੀ ਕਿ ਕੁਣਾਲ ‘ਚ ਸੁਧਾਰ ਹੋਵੇਗਾ ਅਤੇ ਹੌਲੀ-ਹੌਲੀ ਸਭ ਕੁਝ ਠੀਕ ਹੋ ਜਾਵੇਗਾ,ਜਦੋਂ ਪਾਣੀ ਸਿਰ ਤੋਂ ਲੰਘਣ ਲੱਗਾ ਤਾਂ ਉਸ ਨੂੰ ਅਦਾਲਤ ਵਿੱਚ ਤਲਾਕ ਦੇ ਕਾਗਜ਼ ਦਾਖਲ ਕਰਨੇ ਪਏ,ਜੋਤੀ ਨੂਰਾਂ ਨੇ ਕਿਹਾ ਕਿ ਹੁਣ ਉਸ ਦੀ ਸਹਿਣ ਸ਼ਕਤੀ ਖਤਮ ਹੋ ਗਈ ਹੈ,ਜੋਤੀ ਦਾ ਕਹਿਣਾ ਹੈ ਕਿ ਕੁਣਾਲ ਤੋਂ ਤਲਾਕ ਲੈਣ ਤੋਂ ਬਾਅਦ ਉਹ ਘਰ ਵਾਪਸ ਚਲੀ ਜਾਵੇਗੀ ਅਤੇ ਦੋਵੇਂ ਭੈਣਾਂ ਆਪਣੇ ਪਿਤਾ ਨਾਲ ਦੁਬਾਰਾ ਸ਼ੋਅ ਸ਼ੁਰੂ ਕਰਨਗੀਆਂ।