spot_img
Friday, March 29, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਸ਼ਨਿੱਚਰਵਾਰ ਰਾਤ ਨੂੰ ਡਾਊਨਟਾਊਨ ਟੋਰਾਂਟੋ ਵਿੱਚ ਵਾਪਰੀ ਹਿੰਸਕ ਘਟਨਾ ਛੁਰੇ ਨਾਲ ਚਾਰ...

ਸ਼ਨਿੱਚਰਵਾਰ ਰਾਤ ਨੂੰ ਡਾਊਨਟਾਊਨ ਟੋਰਾਂਟੋ ਵਿੱਚ ਵਾਪਰੀ ਹਿੰਸਕ ਘਟਨਾ ਛੁਰੇ ਨਾਲ ਚਾਰ ਵਿਅਕਤੀਆਂ ਨੂੰ ਜ਼ਖ਼ਮੀ ਕਰਨ ਵਾਲੇ ਨੂੰ ਪੁਲਿਸ ਨੇ ਮਾਰੀ ਗੋਲੀ

PUNJAB TODAY NEWS CA:-

VANCOUVER,(PUNJAB TODAY NEWS CA):- ਸ਼ਨਿੱਚਰਵਾਰ ਰਾਤ ਨੂੰ ਡਾਊਨਟਾਊਨ ਟੋਰਾਂਟੋ (Downtown Toronto) ਵਿੱਚ ਵਾਪਰੀ ਇੱਕ ਹਿੰਸਕ ਘਟਨਾ ਵਿੱਚ ਮਸ਼ਕੂਕ ਸਮੇਤ ਗੰਭੀਰ ਜ਼ਖ਼ਮੀ 5 ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ,ਵੈਨਕੂਵਰ ਪੁਲਿਸ ਡਿਪਾਰਟਮੈਂਟ (Vancouver Police Department) ਵੱਲੋਂ ਜਾਰੀ ਕੀਤੇ ਗਏ।

ਬਿਆਨ ਅਨੁਸਾਰ ਇਹ ਘਟਨਾ ਰਾਤੀਂ 10:00 ਵਜੇ ਤੋਂ ਬਾਅਦ ਵਾਪਰੀ,ਇਸ ਬਿਆਨ ਵਿੱਚ ਦੱਸਿਆ ਗਿਆ ਕਿ ਗ੍ਰੈਨਵਿੱਲ ਤੇ ਸਮਿੱਥ ਸਟਰੀਟਸ ਇੰਟਰਸੈਕਸ਼ਨ (Smith Streets Intersection At Granville) ਨੇੜੇ ਇੱਕ ਰੂਮਿੰਗ ਹਾਊਸ (Rooming House) ਵਿੱਚ ਇੱਕ ਵਿਅਕਤੀ ਵੱਲੋਂ ਆਪਣੇ ਸੂਈਟ ਨੂੰ ਅੱਗ ਲਾਉਣ ਤੋਂ ਬਾਅਦ ਵੈਨਕੂਵਰ ਫਾਇਰ ਰੈਸਕਿਊ ਸਰਵਿਸਿਜ਼ (Vancouver Fire Rescue Services) ਨੂੰ ਮੌਕੇ ਉੱਤੇ ਸੱਦਿਆ ਗਿਆ।

ਪੁਲਿਸ ਨੇ ਦੱਸਿਆ ਕਿ ਇੱਕ ਵਿਅਕਤੀ ਵੱਲੋਂ ਬਿਲਡਿੰਗ (Building) ਦੇ ਅੰਦਰ ਹੀ ਚਾਰ ਵਿਅਕਤੀਆਂ ਉੱਤੇ ਹਮਲਾ ਕਰਕੇ ਉਨ੍ਹਾਂ ਨੂੰ ਤੇਜ਼ ਧਾਰ ਹਥਿਆਰ ਨਾਲ ਜ਼ਖ਼ਮੀ ਕਰ ਦਿੱਤਾ ਗਿਆ,ਜਦੋਂ ਪੁਲਿਸ ਅਧਿਕਾਰੀ ਮੌਕੇ ਉੱਤੇ ਪਹੁੰਚੇ ਤਾਂ ਉਸ ਸਮੇ਼ ਵੀ ਮਸ਼ਕੂਕ ਕੋਲ ਹਥਿਆਰ ਸੀ,ਪੁਲਿਸ ਨੇ ਦੱਸਿਆ ਕਿ ਹਥਿਆਰ ਛੁਰੇ ਵਰਗਾ ਸੀ ਤੇ ਰਾਤੀਂ 1:30 ਵਜੇ ਪੁਲਿਸ ਨੇ ਟਵਿੱਟਰ ਉੱਤੇ ਦੱਸਿਆ ਕਿ ਉਨ੍ਹਾਂ ਵੱਲੋਂ ਮਸ਼ਕੂਕ ਨੂੰ ਗੋਲੀ ਮਾਰੀ ਗਈ ਹੈ।

ਕੈਨੇਡੀਅਨ ਮਿਊਜ਼ੀਸ਼ੀਅਨ ਐਸ਼ਲੇ ਪੇਟਰ (Canadian musician Ashley Peter), ਜੋ ਕਿ ਰੌਕਸੀ ਕੈਬਰੇ ਵਿੱਚ ਪਰਫਾਰਮ ਕਰ ਰਹੀ ਸੀ,ਨੇ ਦੱਸਿਆ ਕਿ ਉਨ੍ਹਾਂ ਨੂੰ ਅੱਗ ਲੱਗਣ ਦੀ ਖਬਰ ਮਿਲਣ ਤੋਂ ਬਾਅਦ ਬਿਲਡਿੰਗ ਤੋਂ ਬਾਹਰ ਜਾਣਾ ਪਿਆ,ਇਸ ਦੌਰਾਨ ਪੁਲਿਸ ਨੇ ਦੱਸਿਆ ਕਿ ਮਸ਼ਕੂਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਲਾਜ ਲਈ ਹਸਪਤਾਲ (Hospital) ਲਿਜਾਇਆ ਗਿਆ,ਉਨ੍ਹਾਂ ਦੱਸਿਆ ਕਿ ਚਾਰ ਗੰਭੀਰ ਜ਼ਖ਼ਮੀ ਵਿਅਕਤੀਆਂ ਨੂੰ ਵੀ ਹਸਪਤਾਲ ਲਿਜਾਇਆ ਗਿਆ,ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments