spot_img
Wednesday, April 24, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂStaff ਦੀ ਘਾਟ ਨੂੰ Safety ਦਾ ਮੁੱਦਾ ਦੱਸਕੇ Air Canadaਮੁਆਵਜ਼ਾ ਦੇਣ ਤੋਂ...

Staff ਦੀ ਘਾਟ ਨੂੰ Safety ਦਾ ਮੁੱਦਾ ਦੱਸਕੇ Air Canadaਮੁਆਵਜ਼ਾ ਦੇਣ ਤੋਂ ਕਰ ਰਹੀ ਹੈ ਇਨਕਾਰ

PUNJAB TODAY NEWS CA:-

OTTAWA,(PUNJAB TODAY NEWS CA):- ਡਿਪਾਰਚਰ ਤੋਂ ਚਾਰ ਘੰਟੇ ਪਹਿਲਾਂ ਰਾਇਨ ਫੈਰਲ (Ryan Farrell) ਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਯੈਲੋਨਾਈਫ (Yellowknife) ਤੋਂ ਕੈਲਗਰੀ (Calgary) ਜਾਣ ਵਾਲੀ ਉਨ੍ਹਾਂ ਦੀ ਫਲਾਈਟ ਕੈਂਸਲ (Flight Cancellation) ਹੋ ਗਈ ਹੈ,ਏਅਰ ਕੈਨੇਡਾ (Air Canada) ਨੇ ਕ੍ਰਿਊ (Crew) ਦੀ ਸਮੱਸਿਆ ਦੱਸਦਿਆਂ ਹੋਇਆਂ ਉਸ ਦੀ 48 ਘੰਟੇ ਬਾਅਦ ਦੀ ਫਲਾਈਟ ਬੁੱਕ (Flight Book) ਕਰ ਦਿੱਤੀ,ਪਰ ਫੈਰਲ ਨੂੰ ਉਸ ਸਮੇਂ ਹੋਰ ਹੈਰਾਨੀ ਹੋਈ ਜਦੋਂ ਮੁਆਵਜੇ ਲਈ ਪਾਈ ਗਈ ਉਸ ਦੀ ਬੇਨਤੀ ਨੂੰ ਸਟਾਫ ਦੀ ਘਾਟ ਦੇ ਅਧਾਰ ਉੱਤੇ ਰੱਦ ਕਰ ਦਿੱਤਾ ਗਿਆ।

ਜਿ਼ਕਰਯੋਗ ਹੈ ਕਿ 29 ਦਸੰਬਰ ਨੂੰ ਜਾਰੀ ਕੀਤੇ ਗਏ ਆਪਣੇ ਮੀਮੋ (MeMo) ਵਿੱਚ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਇਹ ਸਪਸ਼ਟ ਹਦਾਇਤ ਦਿੱਤੀ ਹੈ ਕਿ ਸਟਾਫ ਦੀ ਘਾਟ ਕਾਰਨ ਰੱਦ ਹੋਣ ਵਾਲੀਆਂ ਫਲਾਈਟਸ ਨੂੰ ਸੇਫਟੀ ਪ੍ਰੌਬਲਮ (Safety Problem) ਦੱਸਿਆ ਜਾਵੇ, ਇਸ ਨਾਲ ਫੈਡਰਲ ਰੈਗੂਲੇਸ਼ਨਜ਼ (Federal Regulations) ਅਨੁਸਾਰ ਟਰੈਵਲਰਜ਼ (Travelers) ਨੂੰ ਮੁਆਵਜ਼ਾ ਦੇਣ ਲਈ ਏਅਰਲਾਈਨ (Airline) ਪਾਬੰਦ ਨਹੀਂ ਹੋਵੇਗੀ।

ਦੂਜੇ ਪਾਸੇ ਕੈਨੇਡਾ ਦੇ ਪੈਸੈਂਜਰ ਰਾਈਟਸ ਚਾਰਟਰ (Passenger Rights Charter) ਅਨੁਸਾਰ ਏਅਰ ਪੈਸੈਂਜਰ ਪ੍ਰੋਟੈਕਸ਼ਨ ਰੈਗੂਲੇਸ਼ਨਜ਼ (ਏਪੀਪੀਆਰ) (Air Passenger Protection Regulations (APPR)) ਉਸ ਸੂਰਤ ਵਿੱਚ ਏਅਰਲਾਈਨਜ਼ ਨੂੰ ਪੈਸੈਂਜਰਜ਼ (Passengers To Airlines) ਨੂੰ 1000 ਡਾਲਰ ਜੁਰਮਾਨੇ ਲਈ ਪਾਬੰਦ ਕਰਦੀ ਹੈ,ਜੇ ਏਅਰਲਾਈਨ (Airlines) ਦੇ ਅਖ਼ਤਿਆਰ ਵਾਲੇ ਕਾਰਨਾਂ ਕਰਕੇ ਫਲਾਈਟ ਰੱਦ ਹੁੰਦੀ ਹੈ,ਜਾਂ ਉਸ ਵਿੱਚ ਦੇਰ ਹੁੰਦੀ ਹੈ।

ਤੇ ਜਦੋਂ ਇਸ ਤਰ੍ਹਾਂ ਦਾ ਨੋਟੀਫਿਕੇਸ਼ਨ ਡਿਪਾਰਚਰ (Notification Departure) ਤੋਂ ਪਹਿਲਾਂ 14 ਦਿਨਾਂ ਜਾਂ ਇਸ ਤੋਂ ਘੱਟ ਸਮੇਂ ਉੱਤੇ ਆਇਆ ਹੋਵੇ,ਪਰ ਜੇ ਸੇਫਟੀ ਕਾਰਨਾਂ ਕਰਕੇ ਫਲਾਈਟ ਰੱਦ ਕੀਤੀ ਜਾਂਦੀ ਹੈ ਤਾਂ ਅਜਿਹੀ ਸੂਰਤ ਵਿੱਚ ਏਅਰਲਾਈਨਜ਼ (Airlines) ਨੂੰ ਕੋਈ ਰਕਮ ਅਦਾ ਨਹੀਂ ਕਰਨੀ ਹੋਵੇਗੀ,ਇਸ ਦੌਰਾਨ ਕੈਨੇਡੀਅਨ ਟਰਾਂਸਪੋਰਟੇਸ਼ਨ ਏਜੰਸੀ (ਸੀਟੀਏ) (Canadian Transportation Agency (CTA)), ਜੋ ਕਿ ਕਾਸੀ-ਜੁਡੀਸ਼ੀਅਲ ਫੈਡਰਲ ਬਾਡੀ (Quasi-Judicial Federal Body) ਹੈ, ਨੇ ਆਖਿਆ ਕਿ ਸਟਾਫ ਦੀ ਘਾਟ ਨੂੰ ਸੇਫਟੀ ਦਾ ਮੁੱਦਾ ਦੱਸਣਾ ਫੈਡਰਲ ਨਿਯਮਾਂ ਦੀ ਉਲੰਘਣਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments