spot_img
Saturday, April 20, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂGas ਦੀਆਂ ਕੀਮਤਾਂ ਭਾਵੇਂ ਘਟੀਆਂ ਪਰ ਨਿੱਤ ਵਰਤੋਂ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ...

Gas ਦੀਆਂ ਕੀਮਤਾਂ ਭਾਵੇਂ ਘਟੀਆਂ ਪਰ ਨਿੱਤ ਵਰਤੋਂ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਕੋਈ ਫਰਕ ਨਹੀਂ ਪਿਆ

PUNJAB TODAY NEWS CA:-

OTTAWA,(PUNJAB TODAY NEWS CA):- ਤੇਲ ਦੀਆਂ ਕੀਮਤਾਂ ਘਟਣ ਕਾਰਨ ਜੇ ਕੈਨੇਡੀਅਨਜ਼ (Canadians) ਨੂੰ ਇਸ ਗੱਲ ਦੀ ਖੁਸ਼ੀ ਹੋ ਰਹੀ ਹੈ ਕਿ ਹੁਣ ਉਨ੍ਹਾਂ ਦੀਆਂ ਗੈਸ ਦੀਆਂ ਟੈਂਕੀਆਂ ਭਰੀਆਂ ਜਾਣਗੀਆਂ ਤਾਂ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਗਲਤਫਹਿਮੀ ਵਿੱਚ ਨਹੀਂ ਰਹਿਣਾ ਚਾਹੀਦਾ,ਮੰਗਲਵਾਰ ਨੂੰ ਆਪਣਾ ਟਰੱਕ ਭਰਵਾਉਣ ਵਾਲੇ ਕੈਮਰੂਨ ਬੈੱਨ (Cameron Benn) ਨੇ ਦੱਸਿਆ ਕਿ ਉਸ ਨੂੰ 1·66 ਡਾਨਰ ਪ੍ਰਤੀ ਲੀਟਰ ਦੇ ਹਿਸਾਬ ਨਾਲ ਗੈਸ ਭਰਵਾਉਣੀ ਪਈ ਤੇ ਇਹ ਕਿਸੇ ਵੀ ਪਾਸਿਓਂ ਸਸਤੀ ਨਹੀਂ ਹੈ,ਹਾਂ ਐਨਾ ਜ਼ਰੂਰ ਹੋਇਆ ਹੈ ਕਿ ਕੁੱਝ ਮਹੀਨੇ ਪਹਿਲਾਂ ਜਿੱਥੇ ਕੀਮਤਾਂ 2 ਡਾਲਰ ਪ੍ਰਤੀ ਲੀਟਰ ਤੱਕ ਪਹੁੰਚ ਗਈਆਂ ਸਨ ਉੱਥੇ ਹੀ ਹੁਣ ਇਹ 1·66 ਡਾਲਰ ਪ੍ਰਤੀ ਲੀਟਰ ਤੱਕ ਹਨ।


ਪਰ ਇਸ ਦੇ ਬਾਵਜੂਦ ਇੱਕ ਸਾਲ ਪਹਿਲਾਂ ਨਾਲੋਂ ਇਹ ਮਹਿੰਗੀਆਂ ਹਨ,ਸਟੈਟੇਸਟਿਕਸ ਕੈਨੇਡਾ (Statistics Canada) ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਆਖਿਆ ਗਿਆ ਕਿ ਜੁਲਾਈ ਵਿੱਚ ਗੈਸ ਦੀਆਂ ਕੀਮਤਾਂ ਘਟੀਆਂ ਤੇ ਇਸ ਨਾਲ ਮਹਿੰਗਾਈ ਦਰ ਵੀ 8·1 ਫੀ ਸਦੀ ਦੀ ਥਾਂ 7·6 ਫੀ ਸਦੀ ਉੱਤੇ ਆ ਗਈ,ਪਰ ਜੋ ਕੋਈ ਵੀ Transit, Bikes, Electric Cars ਜਾਂ ਪੈਦਲ ਸਫਰ ਕਰਦਾ ਹੈ ਉਸ ਲਈ ਤਾਂ ਮਹਿੰਗਾਈ ਵਿੱਚ ਕੋਈ ਕਮੀ ਨਹੀਂ ਆਈ।

ਇਸ ਤੋਂ ਇਲਾਵਾ ਜਿਨ੍ਹਾਂ ਦੀ ਆਮਦਨ ਫਿਕਸ ਹੈ ਉਨ੍ਹਾਂ ਨੂੰ ਵੀ ਮਹਿੰਗਾਈ ਤੋਂ ਕਿਸੇ ਕਿਸਮ ਦੀ ਰਾਹਤ ਨਹੀਂ ਮਿਲੀ,ਉਨ੍ਹਾਂ ਲਈ ਤਾਂ ਇਸ ਸਾਲ ਹਾਲਾਤ ਹੋਰ ਵੀ ਬਦਤਰ ਹੋ ਗਏ,ਪਰ ਕਈ ਖਪਤਕਾਰਾਂ ਦਾ ਕਹਿਣਾ ਹੈ,ਕਿ ਮਹਿੰਗਾਈ ਉਸ ਨਾਲੋਂ ਕਿਤੇ ਜਿ਼ਆਦਾ ਹੈ ਜਿੰਨੀ ਸਟੈਟੇਸਟਿਕਸ ਕੈਨੇਡਾ (Statistics Canada) ਵੱਲੋਂ ਦੱਸੀ ਜਾ ਰਹੀ ਹੈ,ਰੋਜ਼ਮਰਾ ਦੀਆਂ ਚੀਜ਼ਾਂ ਹੱਦ ਨਾਲੋਂ ਵੱਧ ਮਹਿੰਗੀਆਂ ਹੋ ਗਈਆਂ ਹਨ,ਕਈ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਬੈਂਕ ਆਫ ਕੈਨੇਡਾ ਨੂੰ ਵਿਆਜ਼ ਦਰਾਂ ਵਿੱਚ ਵਾਧਾ ਜਾਰੀ ਰੱਖਣਾ ਚਾਹੀਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments