ISLAMABAD,(PUNJAB TODAY NEWS CA):- ਮਸ਼ਹੂਰ ਪਾਕਿਸਤਾਨੀ ਗਾਇਕਾ ਨਯਾਰਾ ਨੂਰ (Famous Pakistani Singer Nayara Noor) ਦਾ ਦਿਹਾਂਤ ਹੋ ਗਿਆ ਹੈ,ਉਹ 71 ਸਾਲਾਂ ਦੇ ਸਨ,ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨੇ ਐਤਵਾਰ ਨੂੰ ਗਾਇਕਾ ਨਯਾਰਾ ਨੂਰ ਦੇ ਦਿਹਾਂਤ ਬਾਰੇ ਜਾਣਕਾਰੀ ਦਿਤੀ,ਕੱੁਝ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ,ਉਹ ਕਿਸੇ ਬੀਮਾਰੀ ਦਾ ਸ਼ਿਕਾਰ ਸਨ,ਜਿਸ ਦਾ ਤੁਰਤ ਪਤਾ ਨਹੀਂ ਲੱਗ ਸਕਿਆ,ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ (Pakistan Prime Minister Shahbaz Sharif) ਨੇ ਉਨ੍ਹਾਂ ਦੇ ਦਿਹਾਂਤ ’ਤੇ ਡੂੰਘਾ ਦੁੱਖ ਪ੍ਰਗਟਾਇਆ ਹੈ।
ਮਸ਼ਹੂਰ ਪਾਕਿਸਤਾਨੀ ਗਾਇਕਾ ਨਯਾਰਾ ਨੂਰ (Famous Pakistani Singer Nayara Noor) ਦਾ ਜਨਮ 3 ਨਵੰਬਰ, 1950 ਨੂੰ ਅਸਮ ’ਚ ਹੋਇਆ ਸੀ,ਉਹ ਜਦੋਂ 7 ਸਾਲਾਂ ਦੇ ਸਨ ਤਾਂ ਉਨ੍ਹਾਂ ਦਾ ਪਰਵਾਰ ਪਾਕਿਸਤਾਨ ਚਲਾ ਗਿਆ ਸੀ,ਉਨ੍ਹਾਂ ਕਾਫੀ ਛੋਟੀ ਉਮਰ ’ਚ ਸੰਗੀਤ ਸਿੱਖਣਾ ਸ਼ੁਰੂ ਕਰ ਦਿਤਾ ਸੀ,ਤੇ ਉਨ੍ਹਾਂ ਨੂੰ ਪਹਿਲਾ ਮੌਕਾ 1968 ’ਚ ਰੇਡੀਉ ਪਾਕਿਸਤਾਨ (Radio Pakistan) ’ਤੇ ਮਿਲਿਆ,ਮਸ਼ਹੂਰ ਪਾਕਿਸਤਾਨੀ ਗਾਇਕਾ ਨਯਾਰਾ ਨੂਰ (Famous Pakistani Singer Nayara Noor) ਨੂੰ ਸਾਲ 2006 ’ਚ ਪ੍ਰਾਈਡ ਆਫ਼ ਪਰਫ਼ਾਰਮੈਂਸ ਐਵਾਰਡ (Pride of Performance Award) ਨਾਲ ਸਨਮਾਨਤ ਕੀਤਾ ਗਿਆ ਸੀ,ਉਨ੍ਹਾਂ 2012 ’ਚ ਗਾਉਣਾ ਬੰਦ ਕਰ ਦਿਤਾ ਸੀ।