
AMRTISAR SAHIB,(PUNJAB TODAY NEWS CA):- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ਵਿਖੇ 28 ਅਗਸਤ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Sahib Sri Guru Granth Sahib) ਦੇ ਪਹਿਲੇ ਪ੍ਰਕਾਸ਼ ਪੁਰਬ (Prakash Purab) ਨੂੰ ਮਨਾਉਣ ਲਈ ਫੁੱਲਾਂ ਦੀ ਸਜਾਵਟ ਦਾ ਕੰਮ ਸ਼ੁਰੂ ਹੋ ਗਿਆ ਹੈ,ਗੁਰੂ ਘਰ ਦੇ ਸੇਵਕ ਦਿੱਲੀ (Delhi) ਦੇ ਕਾਰੋਬਾਰੀ ਕੇ ਕੇ ਸ਼ਰਮਾ ਪਿਛਲੇ 5 ਵਰ੍ਹਿਆਂ ਤੋਂ ਇਹ ਸੇਵਾ ਲੱਖਾਂ ਰੁਪਏ ਦੀ ਲਾਗਤ ਨਾਲ ਸ਼ਰਧਾ ਨਾਲ ਕਰਵਾਈ ਜਾ ਰਹੀ ਹੈ।
ਇਸ ਵਾਰ ਵੀ ਦਿੱਲੀ ਦੇ ਕੇਕੇ ਸ਼ਰਮਾ ਏਮਿਲ ਫਾਰਮੇਸੀ (KK Sharma Emil Pharmacy of Delhi) ਦੇ ਮਾਲਕ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਹੈ,ਪ੍ਰਾਪਤ ਜਾਣਕਾਰੀ ਅਨੁਸਾਰ ਵੱਖ-ਵੱਖ ਕਿਸਮਾਂ ਦੇ ਫੁੱਲਾਂ ਦੇ 4 ਟਰੱਕ ਤੇ 150 ਮਾਹਿਰ ਕਾਰੀਗਰ ਪਹੁੰਚ ਚੁੱਕੇ ਹਨ ਤੇ ਸਜਾਵਟ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਪ੍ਰਕਾਸ਼ ਪੁਰਬ ਮੌਕੇ ਸਜਾਵਟ ਲਈ ਭਾਰਤ ਦੇ ਰਵਾਇਤੀ ਫੁੱਲਾਂ Holland, Thailand, Colombia, China, Australia, Europe, Italy besides Rachid, Rose, Daisy, Brescia ਤੇ East Asia ਤੋਂ Red Berry, Disbud, King Petia, Pink Cushion, Snowball, Tulip, Italian Ruscus ਆਦਿ ਰੰਗ ਬਿਰੰਗੇ ਖ਼ੁਸ਼ਬੂਆਂ ਬਿਖੇਰਨ ਵਾਲੇ ਫੁੱਲਾਂ ਨਾਲ ਸ੍ਰੀ ਦਰਬਾਰ ਸਾਹਿਬ ਜੀ (Sri Darbar Sahib Ji) ਸਮੂਹ ਨੂੰ ਸਜਾਉਣ ਦੀ ਸੇਵਾ ਆਰੰਭੀ ਗਈ ਹੈ ਜੋ 27 ਅਗਸਤ ਤੱਕ ਮੁਕੰਮਲ ਹੋ ਜਾਵੇਗੀ।
ਕਰੋੜਾਂ ਦੀ ਲਾਗਤ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ਦਾ ਕੋਨਾ-ਕੋਨਾ ਫੁੱਲਾਂ ਨਾਲ ਸਜਾਇਆ ਜਾਵੇਗਾ,ਸਜਾਵਟ ਵਿੱਚ ਜਿੱਥੇ ਗੋਲੇ, ਝਾਲਰ, ਸਿਹਰੇ, ਝੂਮਰ, ਲੜੀਆਂ, ਖੰਡਾ ਆਦਿ ਫੁੱਲਾਂ ਨਾਲ ਤਿਆਰ ਕੀਤੇ ਜਾਣਗੇ ਉੱਥੇ ਖੰਡਾ ਤੇ ਇਕ ਉਂਕਾਰ ਵੀ ਵਿਸ਼ੇਸ਼ ਰੂਪ ਵਿੱਚ ਝਾਲਰ ਤਿਆਰ ਕੀਤੀ ਜਾ ਰਹੀ ਹੈ,ਫੁੱਲਾਂ ਵਿੱਚ ਦੇਸ਼ ਵਿਦੇਸ਼ ਤੋਂ ਸੌ ਤਰ੍ਹਾਂ ਦੇ ਫੁੱਲ ਮੰਗਵਾਏ ਗਏ ਹਨ ਸਭ ਤੋਂ ਵੱਧ ਤਾਦਾਰ ਫੁੱਲਾਂ ‘ਚ ਗੇਂਦਾਂ ਦੀ ਹੈ, ਜਿਸ ਨੂੰ ਲੜੀਆਂ ਆਦਿ ਦੇ ਵਿੱਚ ਵਰਤਿਆ ਜਾਵੇਗਾ।