
CHANDIGARH,(PUNJAB TODAY NEWS CA):- 4 ਸਤੰਬਰ ਨੂੰ ਮਹਿੰਗਾਈ ਖਿਲਾਫ ਹੱਲਾਬੋਲ ਲਈ ਪੰਜਾਬ ਕਾਂਗਰਸ ਨੇ ਕਮਰ ਕੱਸ ਲਈ ਹੈ,ਪੰਜਾਬ ਤੋਂ 10,000 ਕਾਂਗਰਸੀ ਰੋਸ ਧਰਨੇ ਵਿਚ ਹਿੱਸਾ ਲੈਣ ਲਈ ਦਿੱਲੀ ਜਾਣਗੇ,ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ (Punjab Congress In-Charge Harish Chaudhary) ਨੇ ਅੱਜ ਚੰਡੀਗੜ੍ਹ ਵਿਚ ਮੀਟਿੰਗ ਕੀਤੀ ਜਿਸ ਵਿਚ ਪ੍ਰਧਾਨ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ (Pratap Singh Bajwa) ਵੀ ਮੌਜੂਦ ਰਹੇ,ਮੀਟਿੰਗ ਦੇ ਬਾਅਦ ਵੜਿੰਗ ਨੇ ਕਿਹਾ ਕਿ ਸਾਡੇ ਤੋਂ ਪੁੱਛਿਆ ਜਾਂਦਾ ਹੈ ਕਿ ਕਾਂਗਰਸ ਨੇ 60 ਸਾਲ ਵਿਚ ਕੀ ਕੀਤਾ? ਉਨ੍ਹਾਂ ਕਿਹਾ ਕਿ ਅਸੀਂ ਕਦੇ ਸਿਲੰਡਰ 350 ਤੋਂ ਜ਼ਿਆਦਾ ਨਹੀਂ ਹੋਣ ਦਿੱਤਾ।
ਇਨ੍ਹਾਂ ਨੇ 8 ਸਾਲ ਵਿਚ ਹੀ 1150 ਦਾ ਕਰ ਦਿੱਤਾ,DAP ਖਾਦ ਕਦੇ 450 ਤੋਂ ਉਪਰ ਨਹੀਂ ਗਿਆ ਪਰ ਹੁਣ 1300 ਰੁਪਏ ਵਿਚ ਮਿਲ ਰਹੀ ਹੈ,ਕਾਂਗਰਸ ਨੇ ਕੰਮ ਕੀਤਾ,ਇਹ ਸਰਕਾਰਾਂ ਤਮਾਸ਼ਾ ਕਰਦੀਆਂ ਹਨ,ਕਾਂਗਰਸ ਇੰਚਾਰਜ ਹਰੀਸ਼ ਚੌਧਰੀ (Punjab Congress In-Charge Harish Chaudhary) ਨੇ ਕਿਹਾ ਕਿ ਪੰਜਾਬ ਵਿਚ ਪਾਰਟੀ ਵਿਚ ਸਭ ਠੀਕ ਹੈ,ਸਾਂਸਦ ਮਨੀਸ਼ ਤਿਵਾੜੀ ਦੀ ਨਾਰਾਜ਼ਗੀ ਦੇ ਸਵਾਲ ‘ਤੇ ਚੌਧਰੀ ਨੇ ਕਿਹਾ ਕਿ ਮੈਨੂੰ ਅਜਿਹਾ ਕੁਝ ਨਜ਼ਰ ਨਹੀਂ ਆ ਰਿਹਾ,ਮੈਂ ਉਨ੍ਹਾਂ ਨੂੰ ਅਜਿਹਾ ਕੁਝ ਨਹੀਂ ਕਿਹਾ ਹੈ,ਕਾਂਗਰਸ ਵਿਧਾਇਕ ਦਲ ਨੇਤਾ ਪ੍ਰਤਾਪ ਬਾਜਵਾ ਨੇ ਕਿਹਾ ਕਿ ਮਹਿੰਗਾਈ ਤੇ ਬੇਰੋਜ਼ਗਾਰੀ ਦਾ ਪੂਰੇ ਦੇਸ਼ ਦਾ ਸਾਂਝਾ ਮੁੱਦਾ ਹੈ,ਅਸੀਂ ਸਾਰੇ ਪੰਜਾਬ ਵਿਚੋਂ ਨਿਕਲਾਂਗੇ,ਹਿੰਦੋਸਤਾਨ ਨੂੰ ਜੋੜਨ ਦਾ ਕੰਮ ਵੀ ਲੋਕਾਂ ਨੂੰ ਲਾਮਬੰਦ ਕਰਨਾ ਹੈ ਜਿਸ ਵਿਚ ਨੌਜਵਾਨਾਂ ‘ਤੇ ਫੋਕਸ ਕੀਤਾ ਜਾਵੇਗਾ।