
CANADA,(PUNJAB TODAY NEWS CA):- ਸ਼ਹਿਰ ਸਰੀ ਨਿਵਾਸੀ ਮਨਦੀਪ ਸਿੰਘ (City Surrey Resident Mandeep Singh) ਜੋ ਕਿ ਪੇਸ਼ੇ ਤੋਂ ਟਰੱਕ ਡਰਾਇਵਰ ਹਨ,ਉਨ੍ਹਾਂ ਦੀ ਕਿਸਮਤ ਉਸ ਵੇਲੇ ਚਮਕੀ ਜਦੋਂ ਉਨ੍ਹਾਂ ਦੀ 2 ਮਿਲੀਅਨ ਡਾਲਰ (2 Million Dollars) ਭਾਵ 12 ਕਰੋੜ 30 ਲੱਖ ਰੁਪਏ ਦੀ ਲਾਟਰੀ ਨਿਕਲੀ,ਮਨਦੀਪ ਸਿੰਘ ਕਈ ਸਾਲਾਂ ਤੋਂ ਲਾਟਰੀ ਪਾਉਂਦਾ ਆ ਰਿਹਾ ਸੀ,ਜਦੋਂ ਇਹ ਲਾਟਰੀ ਨਿਕਲੀ (Lottery Won) ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ।
ਮਨਦੀਪ ਸਿੰਘ ਨੇ ਬ੍ਰਿਟਿਸ਼ ਕੋਲੰਬੀਆ ਲਾਟਰੀ ਕਾਰਪੋਰੇਸ਼ਨ (British Columbia Lottery Corporation) ਦੀ ਬੀ.ਸੀ. 49 ਲਾਟਰੀ (B.C. 49 Lottery) ਦੀ ਟਿਕਟ ਲੈਂਗਲੀ ਦੇ 88 ਐਵੇਨਿਊ ਸਥਿਤ ਟਾਊਨ ਪੇਂਟਰੀ ਸਟੋਰ (Town Pantry Store Located At 88 Ave) ਤੋਂ ਖ਼ਰੀਦੀ ਸੀ,ਜਦੋਂ ਆਪਣੇ ਟਰੱਕ ’ਚ ਬੈਠ ਕੇ ਟਿਕਟ ਚੈੱਕ ਕੀਤੀ ਤਾਂ ਉਸ ਲਈ ਖ਼ੁਸ਼ੀ ਦੀ ਕੋਈ ਸੀਮਾ ਨਾ ਰਹੀ ਕਿ ਉਹ 2 ਮਿਲੀਅਨ ਡਾਲਰ (2 Million Dollars) ਦੀ ਲਾਟਰੀ ਜਿੱਤ ਚੁੱਕਾ ਹੈ,ਮਨਦੀਪ ਸਿੰਘ ਦਾ ਕਹਿਣਾ ਹੈ,ਕਿ ਉਹ ਲਾਟਰੀ ਦੀ ਜਿੱਤੀ ਹੋਈ ਰਕਮ ਆਪਣੀ ਹੋਣਹਾਰ ਧੀ ਦੀ ਉੱਚ ਸਿੱਖਿਆ ‘ਤੇ ਖ਼ਰਚ ਕਰੇਗਾ।