Chandigarh, 06 September 2022,(Punjab Today News Ca):- ਸਾਲ 2015 ਨੂੰ ਬਹਿਬਲ ਕਲਾਂ ਗੋਲੀਕਾਂਡ (Behbal Kalan Shootout) ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਅੱਜ 6 ਸਤੰਬਰ ਨੂੰ ਐਸ.ਆਈ.ਟੀ (SIT) ਦੇ ਸਾਹਮਣੇ ਪੇਸ਼ ਹੋਏ,ਆਈ.ਜੀ ਨੌਨਿਹਾਲ ਸਿੰਘ (IG Naunihal Singh) ਦੇ ਸਾਹਮਣੇ ਪੇਸ਼ੀ ਹੋਣੀ ਹੈ,ਇਸ ਦੌਰਾਨ ਪ੍ਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਦੇ ਨਾਲ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ (Former minister Bikram Singh Majithia) ਵੀ ਨਾਲ ਪਹੁੰਚੇ,ਸੁਖਬੀਰ ਬਾਦਲ ਨੇ ਮੀਡੀਆ ਨੂੰ ਕਿਹਾ ਕਿ ਐਸ.ਆਈ.ਟੀ (SIT) ਅਸਲ ਦੋਸ਼ੀਆਂ ਨੂੰ ਕਾਬੂ ਕਰੇ,ਉਨ੍ਹਾਂ ਕਿਹਾ ਕਿ ਸਿਆਸੀ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ।