Friday, March 24, 2023
spot_imgspot_imgspot_imgspot_img
Homeਰਾਸ਼ਟਰੀਅਗਲੇ ਸਾਲ G20 Summit 2023 India ਵਿੱਚ ਹੋਣ ਜਾ ਰਿਹਾ ਹੈ,ਇਹ ਸਿਖਰ...

ਅਗਲੇ ਸਾਲ G20 Summit 2023 India ਵਿੱਚ ਹੋਣ ਜਾ ਰਿਹਾ ਹੈ,ਇਹ ਸਿਖਰ ਸੰਮੇਲਨ Amritsar ਵਿੱਚ ਹੋ ਸਕਦਾ ਹੈ

PUNJAB TODAY NEWS CA:-

AMRITSAR SAHIB,(PUNJAB TODAY NEWS CA):-  ਅਗਲੇ ਸਾਲ G-20 ਸਿਖਰ ਸੰਮੇਲਨ 2023 ਭਾਰਤ (G20 Summit 2023 India) ਵਿੱਚ ਹੋਣ ਜਾ ਰਿਹਾ ਹੈ ਪਰ ਇਹ ਸਿਖਰ ਸੰਮੇਲਨ ਅੰਮ੍ਰਿਤਸਰ (Summit Amritsar) ਵਿੱਚ ਹੋ ਸਕਦਾ ਹੈ,ਜੇਕਰ ਅਜਿਹਾ ਹੁੰਦਾ ਹੈ ਤਾਂ 3 ਦਸੰਬਰ 2016 ਤੋਂ ਬਾਅਦ ਇਹ ਪਹਿਲੀ ਅੰਤਰਰਾਸ਼ਟਰੀ ਪੱਧਰ (International Level) ਦੀ ਕਾਨਫਰੰਸ ਹੋਵੇਗੀ,2016 ਵਿੱਚ ਭਾਰਤ ਅਤੇ ਅਫਗਾਨਿਸਤਾਨ (India And Afghanistan) ਦੇ ਸਬੰਧਾਂ ਨੂੰ ਲੈ ਕੇ ਇੱਕ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਸੀ,ਪਰ G-20 ਕਾਨਫਰੰਸ (G-20 Conference) ਵਿੱਚ 20 ਦੇਸ਼ਾਂ ਦੇ ਪ੍ਰਤੀਨਿਧੀ ਅੰਮ੍ਰਿਤਸਰ (Amritsar) ਪਹੁੰਚਣਗੇ।

ਇਸ ਦੇ ਨਾਲ ਹੀ ਕਾਨਫਰੰਸ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਨਗਰ ਨਿਗਮ ਅਤੇ ਡੀਸੀ ਦਫ਼ਤਰ (Municipal Corporation And DC office) ਵਿੱਚ ਮੀਟਿੰਗਾਂ ਚੱਲ ਰਹੀਆਂ ਹਨ,ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੀਟਿੰਗਾਂ ‘ਚ ਜ਼ਿੰਮੇਵਾਰੀਆਂ ਅਤੇ ਕੰਮਾਂ ਬਾਰੇ ਵੀ ਹੁਕਮ ਜਾਰੀ ਕਰ ਦਿੱਤੇ ਗਏ ਹਨ,ਇਸ ਸਮੇਂ ਸ਼ਹਿਰ ਵਿੱਚ ਸਫਾਈ ਵਿਵਸਥਾ ਨੂੰ ਬਿਹਤਰ ਬਣਾਉਣ ਅਤੇ ਸ਼ਹਿਰ ਦੀ ਸੁੰਦਰਤਾ ਵਧਾਉਣ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ,ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਨੂੰ ਖਤਮ ਕਰਨ ਲਈ ਬਾਇਓ-ਮੇਡੀਏਸ਼ਨ (Bio-Mediation) ਦਾ ਕੰਮ ਖਤਮ ਕਰਨ ਲਈ ਵੀ ਜ਼ੋਰ ਦਿੱਤਾ ਗਿਆ ਹੈ।

ਸਫਾਈ ਲਈ ਨਗਰ ਨਿਗਮ (Municipal Corporation) ਦੇ ਨਾਲ-ਨਾਲ ਪ੍ਰਦੂਸ਼ਣ ਬੋਰਡ (Pollution Board) ਨੂੰ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ,ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਹਵਾ ਪ੍ਰਦੂਸ਼ਣ ਚੈਕ (Air Pollution Check) ਕਰਨ ਦੇ ਆਦੇਸ਼ ਦਿੱਤੇ ਗਏ ਹਨ,ਇਸ ਦੌਰਾਨ ਕਿਸ ਖੇਤਰ ਵਿਚ ਕਿੰਨਾ ਪ੍ਰਦੂਸ਼ਣ ਹੈ, ਇਸ ਬਾਰੇ ਅੰਕੜੇ ਇਕੱਠੇ ਕੀਤੇ ਜਾ ਰਹੇ ਹਨ,ਨਗਰ ਨਿਗਮ ਨੂੰ ਪੂਰੇ ਸ਼ਹਿਰ ਵਿੱਚ ਸਟਰੀਟ ਅਤੇ ਟਰੈਫਿਕ ਲਾਈਟਾਂ (Street And Traffic Lights) ਠੀਕ ਕਰਨ ਲਈ ਕਿਹਾ ਗਿਆ ਹੈ।

ਸਟਰੀਟ ਅਤੇ ਟ੍ਰੈਫਿਕ ਲਾਈਟਾਂ (Street And Traffic Lights) ਦੇ ਪ੍ਰਬੰਧ ਨੂੰ ਠੀਕ ਕਰਨ ਲਈ ਵੀ ਡਾਟਾ ਮੰਗਿਆ ਗਿਆ ਹੈ,ਜੇਕਰ 2023 ‘ਚ G-20 ਸੰਮੇਲਨ ਅੰਮ੍ਰਿਤਸਰ (Amritsar) ‘ਚ ਹੁੰਦਾ ਹੈ ਤਾਂ ਇਸ ਦਾ ਸਿੱਧਾ ਫਾਇਦਾ ਅੰਮ੍ਰਿਤਸਰ ਨੂੰ ਹੋਵੇਗਾ,ਸ਼ਹਿਰ ਨੂੰ ਸੁੰਦਰ ਅਤੇ ਬਿਹਤਰ ਬਣਾਉਣ ਲਈ ਅੰਮ੍ਰਿਤਸਰ (Amritsar) ਲਈ ਕਰੋੜਾਂ ਰੁਪਏ ਦਾ ਫੰਡ ਜਾਰੀ ਕੀਤਾ ਜਾਵੇਗਾ,ਜਿਸ ਨਾਲ ਸ਼ਹਿਰ ਦੀਆਂ ਬੁਨਿਆਦੀ ਸਹੂਲਤਾਂ ਦੇਣ ਤੋਂ ਇਲਾਵਾ ਸ਼ਹਿਰ ਦੇ ਸੁੰਦਰੀਕਰਨ ਲਈ ਵੀ ਕਰੋੜਾਂ ਰੁਪਏ ਖਰਚ ਕੀਤੇ ਜਾਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular