
OTTAWA,(PUNJAB TODAY NEWS CA):- ਅੰਤਰਿਮ ਕੰਜ਼ਰਵੇਟਿਵ ਆਗੂ ਕੈਂਡਿਸ ਬਰਗਨ (Interim Conservative Leader Candice Bergen) ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਹ ਅਗਲੀਆਂ ਫੈਡਰਲ ਚੋਣਾਂ (Federal Elections) ਨਹੀਂ ਲੜੇਗੀ,ਪਰ ਉਨ੍ਹਾਂ ਇਹ ਵੀ ਆਖਿਆ ਹੈ ਕਿ ਉਹ ਇਸ ਵੀਕੈਂਡ ਪਾਰਟੀ (Weekend Party) ਦਾ ਨਵਾਂ ਆਗੂ ਚੁਣੇ ਜਾਣ ਤੋਂ ਬਾਅਦ ਐਮਪੀ ਵਜੋਂ ਬਣੀ ਰਹੇਗੀ।
ਮੰਗਲਵਾਰ ਸਵੇਰੇ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਅੰਤਰਿਮ ਕੰਜ਼ਰਵੇਟਿਵ ਆਗੂ ਕੈਂਡਿਸ ਬਰਗਨ (Interim Conservative Leader Candice Bergen) ਨੇ ਆਖਿਆ ਕਿ ਪੋਰਟੇਜ-ਲਿਸਗਾਰ (Portage-Lisgar) ਹਲਕਾ ਵਾਸੀਆਂ ਦੀ 14 ਸਾਲ ਤੱਕ ਸੇਵਾ ਕਰਨਾ ਉਨ੍ਹਾਂ ਲਈ ਬੜੇ ਮਾਣ ਵਾਲੀ ਗੱਲ ਰਹੀ ਹੈ,
ਹਾਊਸ ਆਫ ਕਾਮਨਜ਼ (House of Commons) ਵਿੱਚ ਉਨ੍ਹਾਂ ਦੀ ਆਵਾਜ਼ ਬਣਨ ਦਾ ਉਸ ਨੂੰ ਮੌਕਾ ਮਿਲਿਆ ਇਸ ਲਈ ਉਹ ਸਾਰਿਆਂ ਦੀ ਬਹੁਤ ਧੰਨਵਾਦੀ ਹੈ,ਉਨ੍ਹਾਂ ਇਹ ਵੀ ਆਖਿਆ ਕਿ 10 ਸਤੰਬਰ ਤੋਂ ਬਾਅਦ,ਪਾਰਟੀ ਵੱਲੋਂ ਜਿਹੜਾ ਵੀ ਆਗੂ ਚੁਣਿਆ ਜਾਂਦਾ ਹੈ ਉਹ ਉਸ ਦਾ ਸਮਰਥਨ ਕਰੇਗੀ,ਉਨ੍ਹਾਂ ਆਖਿਆ ਕਿ ਕੈਨੇਡਾ ਵਿੱਚ ਕੰਜ਼ਰਵੇਟਿਵ ਮੂਵਮੈਂਟ (Conservative Movement) ਨੂੰ ਲੈ ਕੇ ਉਹ ਕਾਫੀ ਸਕਾਰਾਤਮਕ ਰੌਂਅ (Positive Feedback) ਰੱਖਦੀ ਹੈ ਤੇ ਕੰਜ਼ਰਵੇਟਿਵਾਂ (Conservatives) ਦੀ ਜਿੱਤ ਦੀ ਆਸ ਕਰਦੀ ਹੈ।
ਇਸ ਸਾਲ ਐਰਿਨ ਓਟੂਲ (Erin O’Toole) ਦੇ ਕੰਜ਼ਰਵੇਟਿਵ ਆਗੂ (Conservative Leader) ਦਾ ਅਹੁਦਾ ਛੱਡਣ ਤੋਂ ਬਾਅਦ ਅੰਤਰਿਮ ਆਗੂ ਦੀ ਭੂਮਿਕਾ ਨਿਭਾਉਣ ਵਾਲੀ ਬਰਗਨ ਪਹਿਲਾਂ ਕੰਜ਼ਰਵੇਟਿਵਾਂ (Conservative) ਦੀ ਡਿਪਟੀ ਆਗੂ ਸੀ ਤੇ ਹਾਊਸ ਆਫ ਕਾਮਨਜ਼ (House of Commons) ਵਿੱਚ ਪਾਰਟੀ ਦੀਆਂ ਅਹਿਮ ਸ਼ਖਸੀਅਤਾਂ ਵਿੱਚ ਸ਼ਾਮਲ ਸੀ।
ਮੈਨੀਟੋਬਾ (Manitoba) ਤੋਂ ਇਸ ਐਮਪੀ (MP) ਨੂੰ ਪਹਿਲੀ ਵਾਰੀ ਪੋਰਟੇਜ-ਲਿਸਗਾਰ (Portage-Lisgar) ਇਲਾਕੇ ਤੋਂ ਚੁਣਿਆ ਗਿਆ, ਆਪਣੇ ਬਿਆਨ ਵਿੱਚ ਬਰਗਨ ਨੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਤੇ ਸਾਬਕਾ ਅੰਤਰਿਮ ਆਗੂ ਰੋਨਾ ਐਂਬਰੋਸ ਦਾ ਧੰਨਵਾਦ ਵੀ ਕੀਤਾ,ਜਿ਼ਕਰਯੋਗ ਹੈ ਕਿ ਕੰਜ਼ਰਵੇਟਿਵ ਪਾਰਟੀ ਸ਼ਨਿੱਚਰਵਾਰ ਰਾਤ (Conservative Party Saturday Night) ਨੂੰ ਓਟਵਾ (OTTAWA) ਵਿੱਚ ਹੋਣ ਜਾ ਰਹੇ ਇਜਲਾਸ ਵਿੱਚ ਆਪਣਾ ਨਵਾਂ ਆਗੂ ਚੁਣੇਗੀ।