Sultanpur Lodhi 08 September 2022,(Punjab Today News Ca):- ਹਰੀਕੇ ਹੈੱਡ ਵਰਕਸ (Harike Head Works) ਨਜ਼ਦੀਕ ਬੰਗਾਲੀ ਵਾਲਾ ਪੁੱਲ (Bengali Bridge) ‘ਤੇ ਰਾਜਸਥਾਨ ਫੀਡਰ ਨਹਿਰ ‘ਚ ਵਿਆਹੁਤਾ ਨੇ ਆਪਣੇ 2 ਬੱਚਿਆਂ ਸਮੇਤ ਛਾਲ ਮਾਰ ਦਿੱਤੀ,ਜਾਣਕਾਰੀ ਅਨੁਸਾਰ ਗੁਰਜਿੰਦਰ ਕੌਰ ਪਤਨੀ ਗੁਰਲਾਲ ਸਿੰਘ ਵਾਸੀ ਬੈਂਕਾਂ ਜ਼ਿਲ੍ਹਾ ਤਰਨਤਾਰਨ (District Tarn Taran) ਨੇ ਕਿਸੇ ਪ੍ਰੇਸ਼ਾਨੀ ਦੇ ਚੱਲਦਿਆਂ ਆਪਣੇ 5 ਸਾਲ ਦੇ ਬੇਟੇ ਅਤੇ 8 ਸਾਲ ਦੀ ਬੇਟੀ ਸਮੇਤ ਕੱਲ੍ਹ ਸਵੇਰੇ ਤਕਰੀਬਨ 11 ਵਜੇ ਦੇ ਕਰੀਬ ਛਾਲ ਮਾਰ ਦਿੱਤੀ,ਨਹਿਰ ਤੇ ਮੌਜੂਦ ਮਛੇਰਿਆਂ ਨੂੰ ਜਦ ਛਾਲ ਮਾਰਨ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਧੀ ਨੂੰ ਤਾਂ ਬਚਾ ਲਿਆ ਪਰ ਔਰਤ ਅਤੇ ਉਸ ਦਾ ਪੁੱਤਰ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਏ,ਥਾਣਾ ਮੱਖੂ ਪੁਲਿਸ (Thana Makhu Police) ਨੇ ਮੌਕੇ ‘ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।