CHANDIGARH,(PUNJAB TODAY NEWS CA):- ਪੰਜਾਬ ਵਿੱਚ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਬਣਦਿਆਂ ਹੀ ਵੱਡੇ-ਵੱਡੇ ਫੈਸਲੇ ਲਏ ਜਾ ਰਹੇ ਹਨ,ਇਸੇ ਵਿਚਾਲੇ ਮਾਨ ਸਰਕਾਰ ਵੱਲੋਂ ਕਿਸਾਨਾਂ ਲਈ ਇੱਕ ਹੋਰ ਵੱਡਾ ਐਲਾਨ ਕੀਤਾ ਗਿਆ ਹੈ,ਮਾਨ ਸਰਕਾਰ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਲਈ ਯੋਜਨਾ ਬਣਾਈ ਜਾ ਰਹੀ ਹੈ ਕਿ ਪੰਜਾਬ ਭਰ ਵਿੱਚੋਂ ਇੱਕ ਲੱਖ ਖੇਤੀਬਾੜੀ ਨਾਲ ਸਬੰਧਤ ਟਿਊਬਵੈੱਲਾਂ ਨੂੰ ਸੂਰਜੀ ਊਰਜਾ (Solar Power To Tube Wells) ਨਾਲ ਚਲਾਇਆ ਜਾਏਗਾ ।
ਇਸ ਸਬੰਧੀ ਕੈਬਨਿਟ ਮੰਤਰੀ ਅਮਨ ਅਰੋੜਾ (Cabinet Minister Aman Arora) ਨੇ ਟਵੀਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦੀ ਸਰਕਾਰ ਨੇ ਇੱਕ ਲੱਖ ਖੇਤੀ ਟਿਊਬਵੈੱਲਾਂ ਨੂੰ ਸੌਰ ਊਰਜਾ ਵਿੱਚ ਤਬਦੀਲ ਕਰਨ ਦਾ ਫ਼ੈਸਲਾ ਕੀਤਾ ਹੈ,ਇਸ ਕਦਮ ਨਾਲ ਸਾਲਾਨਾ ਤਕਰੀਬਨ 200 ਕਰੋੜ ਰੁਪਏ ਬਚਣਗੇ,ਜੋ ਆਮ ਲੋਕਾਂ ਦੀ ਭਲਾਈ ‘ਤੇ ਖਰਚੇ ਜਾਣਗੇ,ਇਸ ਪ੍ਰਾਜੈਕਟ ਤਹਿਤ 25000 ਮੋਟਰਾਂ ਲਈ 54 ਮੈਗਾਵਾਟ ਦਾ ਟੈਂਡਰ ਕੀਤਾ ਜਾ ਚੁੱਕਾ ਹੈ।
ਕੈਬਨਿਟ ਮੰਤਰੀ ਅਮਨ ਅਰੋੜਾ (Cabinet Minister Aman Arora) ਦਾ ਕਹਿਣਾ ਹੈ ਕਿ ਮਾਨ ਸਰਕਾਰ ਪੰਜਾਬ ਭਰ ਵਿੱਚੋਂ 1 ਲੱਖ ਖੇਤੀਬਾੜੀ ਸਬੰਧਤ ਟਿਊਬਵੈੱਲਾਂ ਨੂੰ ਸੂਰਜੀ ਊਰਜਾ (Solar Energy) ਨਾਲ ਚੱਲਣ ਵੱਲ ਤਬਦੀਲ ਕਰੇਗੀ,ਜਿਸ ਨਾਲ ਤਕਰੀਬਨ ਬਿਜਲੀ ਸਬਸਿਡੀ ਵਿੱਚੋਂ 200 ਕਰੋੜ ਦੀ ਬੱਚਤ ਹੋਵੇਗੀ,ਉਨ੍ਹਾਂ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਬਾਕੀ ਰਹਿੰਦੇ ਟਿਊਬਵੈੱਲਾਂ (Tubewells) ਨੂੰ ਵੀ ਸੂਰਜੀ ਊਰਜਾ (Solar Energy) ਵੱਲ ਤਬਦੀਲ ਕਰਾਂਗੇ ।